Jump to content

ਵਿਕੀਜਾਤੀਆਂ

From Meta, a Wikimedia project coordination wiki
This page is a translated version of the page Wikispecies and the translation is 100% complete.

ਵਿਕੀਜਾਤੀਆਂ' ਅਗਸਤ 2004 ਵਿੱਚ ਸ਼ੁਰੂ ਕੀਤੀ ਗਈ ਇੱਕ ਮੁਫ਼ਤ ਜਾਤੀਆਂ ਨਿਰਦੇਸ਼ਨੀ ਹੈ। ਇਸ ਨੂੰ 14 ਸਤੰਬਰ, 2004 ਨੂੰ ਅਧਿਕਾਰਤ ਤੌਰ 'ਤੇ ਵਿਕੀਮੀਡੀਆ ਸੰਸਥਾ ਦੇ ਇੱਕ ਸਹਾਇਕ ਪ੍ਰੋਜੈਕਟ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਬਾਰੇ ਜਾਣਕਾਰੀ ਅਕਸਰ ਪੁੱਛੇ ਜਾਂਦੇ ਸਵਾਲ ਵਿੱਚ ਮਿਲ ਸਕਦੀ ਏ। ਇਹ ਬਹੁਭਾਸ਼ਾਈ ਏ ਅਤੇ ਇਸ ਵਿੱਚ ਕਾਮਨਜ਼ ਵਾਂਗ ਕੋਈ ਭਾਸ਼ਾਈ ਰੂਪਾਂਤਰ ਨਹੀਂ ਹਨ।

ਵਿਕੀਜਾਤੀਆਂ ਦਾ ਉਦੇਸ਼ ਵਿਗਿਆਨੀ ਅਤੇ ਆਮ ਪਾਠਕਾਂ, ਦੋਵਾਂ ਲਈ ਇੱਕ ਮੁਫ਼ਤ ਵਰਗੀਕਰਨ ਸੰਦਰਭ ਅਤੇ ਨਿਰਦੇਸ਼ਨੀ ਬਣਨਾ ਹੈ। ਇਹ ਸਾਰੇ ਛੇ ਜੀਵ ਰਾਜਾਂ ਦੇ ਜੀਵਨ ਦੀਆਂ ਸਾਰੀਆਂ ਜਾਤੀਆਂ ਦੇ ਵਰਗੀਕਰਨ ਅਤੇ ਅਨੁਵੰਸ਼ਿਕ ਪਰਿਵਾਰਕ ਰੁੱਖ ਨੂੰ ਇਕੱਠਾ ਕਰਨ ਵਾਲੇ ਇੱਕ ਤੱਥ-ਅਧਾਰ ਵਜੋਂ ਮੌਜੂਦ ਹੈ। ਹਾਲਾਂਕਿ, ਜੀਵਨ ਬਾਰੇ ਇਸਦੀ ਸਮੱਗਰੀ ਵਿਕੀਪੀਡੀਆ ਦੇ ਲੇਖਾਂ ਤੋਂ ਵੱਖਰੀ ਹੈ, ਕਿਉਂਕਿ ਵਿਕੀਜਾਤੀਆਂ ਵਿੱਚ ਅਸਲ ਚਰਚਾ ਨੂੰ ਛੱਡ ਦਿੱਤਾ ਗਿਆ ਹੈ ਅਤੇ ਇਸ ਦੀ ਬਜਾਏ ਹੱਥ ਵਿੱਚ ਜਾਤੀਆਂ ਦੇ ਵਰਗੀਕਰਨ ਮੂਲ ਨਾਲ ਬਦਲ ਦਿੱਤਾ ਗਿਆ ਹੈ। ਅਪਰੈਲ 2025 ਵਿੱਚ, ਵਿਕੀਜਾਤੀਆਂ 'ਤੇ 906,212 ਲੇਖ ਮੌਜੂਦ ਹਨ।

ਵਿਕੀਜਾਤੀਆਂ ਵਰਗੇ ਪ੍ਰੋਜੈਕਟ ਦੀ ਲੋੜ ਵਰਗੀਕਰਨ ਦੇ ਰਸਮੀ ਕੇਂਦਰ ਦੀ ਘਾਟ ਤੋਂ ਪ੍ਰਤੱਖ ਹੁੰਦੀ ਹੈ; ਅਤੀਤ ਅਤੇ ਅੱਜ ਵਿੱਚ ਜੀਵ ਵਿਗਿਆਨ ਲਈ ਇੱਕ ਵੱਡੀ ਸਮੱਸਿਆ ਮਨੁੱਖਤਾ ਦੇ ਜਾਤੀ ਵਰਗੀਕਰਨ ਭੰਡਾਰ ਦੀ ਬੇਤਰਤੀਬ ਪ੍ਰਕਿਰਤੀ ਰਹੀ ਹੈ। ਵਰਗੀਕਰਨ ਲਈ ਕੋਈ ਸਹੀ ਕੇਂਦਰੀਤਾ ਨਾ ਹੋਣ ਕਰਕੇ, ਇੱਕੋ ਜਾਤੀ ਦੇ ਕਈ ਵਰਗੀਕਰਨ ਵਿੱਚ ਸਮੱਸਿਆਵਾਂ ਪੈਦਾ ਹੋਈਆਂ ਹਨ, ਦੋ ਵਾਰ, ਤਿੰਨ ਵਾਰ ਜਾਂ ਇਸ ਤੋਂ ਵੀ ਵੱਧ। ਗਿਆਨ ਦੀ ਵਿਸ਼ਾਲ ਮਾਤਰਾ ਨੂੰ ਕਾਇਮ ਰੱਖਣ ਅਤੇ ਸੰਭਾਲਣ ਵਿੱਚ ਵਿਕੀਪੀਡੀਆ ਦੀ ਸਫ਼ਲਤਾ ਨੇ ਇਹ ਦਰਸਾਇਆ ਹੈ ਕਿ ਇੱਕ ਔਨਲਾਈਨ ਇਕੱਤਰਕਰਤਾ ਉਸ ਕਿਸਮ ਦੀ ਜਾਤੀ ਨਿਰਦੇਸ਼ਨੀ ਲਈ ਸੱਚਮੁੱਚ ਸਭ ਤੋਂ ਵਧੀਆ ਸਾਧਨ ਹੈ ਜਿਸਦੀ ਜੀਵ ਵਿਗਿਆਨ ਭਾਈਚਾਰੇ ਨੂੰ ਬਹੁਤ ਲੋੜ ਹੈ।

ਇਹ ਵੀ ਵੇਖੋ