ਮੌਖਿਕ ਸਭਿਆਚਾਰ ਲੇਖਣ ਦੀ ਟੂਲਕਿਟ/ਵਿਕੀ ਕਾਰਜ-ਪੜਾਅ
ਆਡੀਓ ਅਤੇ ਵੀਡੀਓ ਫਾਇਲਾਂ ਨੂੰ ਰਿਕਾਰਡ ਕਰਨ ਤੋਂ ਬਾਅਦ ਉਹਨਾਂ ਨੂੰ ਵਿਕੀ ਪਲੇਟਫਾਰਮ ਵਿਕੀਮੀਡੀਆ ਕਾਮਨਜ਼ ਅਤੇ ਵਿਕੀਸੋਰਸ 'ਤੇ ਅਪਲੋਡ ਕਰਨਾ ਪੈਂਦਾ ਹੈ। ਦੋਵਾਂ ਪਲੇਟਫਾਰਮਾਂ 'ਤੇ ਡਾਟਾ ਅੱਪਲੋਡ ਕਰਨਾ ਆਪਸ ਵਿੱਚ ਜੁੜਿਆ ਹੋਇਆ ਹੈ ਕਿਉਂਕਿ ਇੱਕ ਵਾਰ ਜਦ ਮੀਡੀਆ ਫਾਈਲ ਕਾਮਨਜ਼ 'ਤੇ ਅੱਪਲੋਡ ਹੋ ਜਾਂਦੀ ਹੈ ਤਾਂ ਇਸਦੀ ਇੱਕ ਪ੍ਰਤਿਲਿਪਿ ਤਿਆਰ ਕੀਤੀ ਜਾਂਦੀ ਹੈ ਅਤੇ ਉਸਨੂੰ ਡਿਜ਼ੀਟਲ ਲਾਇਬ੍ਰੇਰੀ ਵਿਕੀਸੋਰਸ 'ਤੇ ਅੱਪਲੋਡ ਕੀਤਾ ਜਾਂਦਾ ਹੈ, ਇਸ ਲਈ ਇੱਕ ਵੀਡੀਓ ਫਾਈਲ ਅਤੇ ਮੌਖਿਕ ਸੱਭਿਆਚਾਰ ਦੀ ਟੈਕਸਟ ਫਾਈਲ ਦੋਵਾਂ ਨੂੰ ਡਿਜ਼ੀਟਲ ਪਲੇਟਫਾਰਮ 'ਤੇ ਅੱਪਲੋਡ ਕੀਤਾ ਜਾਂਦਾ ਹੈ।
ਵੀਡੀਓ ਰਿਕਾਰਡ ਕਰਕੇ ਉਸਨੂੰ ਵਿਕੀਮੀਡੀਆ ਕਾਮਨਜ਼ 'ਤੇ ਅੱਪਲੋਡ ਕਰਨਾ
ਵਿਕੀਮੀਡੀਆ ਕਾਮਨਜ਼ (ਮੀਡੀਆ ਫਾਈਲਾਂ ਦਾ ਸਭ ਤੋਂ ਵੱਡਾ ਵਿਕੀ ਭੰਡਾਰ) ਉੱਤੇ ਵੀਡੀਓ ਅੱਪਲੋਡ ਕਰਨ ਲਈ ਸਿਲਸਿਲੇਵਾਰ ਇਹਨਾਂ ਕਦਮਾਂ ’ਤੇ ਚੱਲੋ, ਉਹਨਾਂ ਦੇ ਉਪ-ਸਿਰਲੇਖ ਜਾਂ ਸਬ-ਟਾਈਟਲ ਬਣਾਓ, ਅਤੇ ਵਿਕੀਸੋਰਸ (ਟੈਕਸਟ ਫਾਈਲਾਂ ਦਾ ਇੱਕ ਹੋਰ ਭੰਡਾਰ ਜਿੱਥੇ ਤੁਸੀਂ ਮੁੱਖ ਧਾਰਾ ਅਤੇ ਦੇਸੀ ਟੈਕਸਟ\ਗ੍ਰੰਥਾਂ ਦੀ ਇੱਕ ਵਿਸ਼ਾਲ ਸ਼੍ਰੇਣੀ\ਲੜੀ ਲੱਭ ਸਕਦੇ ਹੋ) ਉੱਤੇ ਉਨ੍ਹਾਂ ਨੂੰ ਮੁਹਈਆ ਕਰਾਓ।
- ਜਿਸ ਵੀਡੀਓ ਨੂੰ ਤੁਸੀਂ ਅਪਲੋਡ ਕਰਨਾ ਹੈ, ਉਸ ਨੂੰ ਚੁਣੋ\ਸਲੈਕਟ ਕਰੋ, ਦੇਖੋ ਕਿ ਉਹ ਸਹੀ ਥਾਂ ’ਤੇ ਹੈ। ਛਾਂਟੀ\ਕ੍ਰੌਪ ਕਰਨ ਲਈ ਉਸਨੂੰ ਸੰਪਾਦਿਤ ਕਰ ਲਵੋ, ਜੇ ਲੋੜ ਹੋਵੇ ਤਾਂ ਅੱਪਲੋਡ ਕਰਨ ਤੋਂ ਪਹਿਲਾਂ ਉਸਨੂੰ ਸਹੀ ਥਾਂ ਉੱਤੇ ਲੈ ਆਵੋ ।
- ਮੀਡੀਆ ਫਾਈਲ ਦੇ ਵਿਕੀਮੀਡੀਆ ਕਾਮਨਜ਼ ਉੱਤੇ ਅੱਪਲੋਡ ਹੋਣ ਤੋਂ ਬਾਅਦ, ਤੁਸੀਂ ਫੇਰ ਉਸਦੇ ਲਈ ਇੱਕ ਉਪ-ਸਿਰਲੇਖ ਵਾਲੀ ਫਾਈਲ ਬਣਾ ਸਕਦੇ ਹੋ ਅਤੇ ਟੈਕਸਟ ਨੂੰ ਵਿਕੀਸੋਰਸ ਉੱਤੇ ਅੱਪਲੋਡ ਕਰ\ਚੜ੍ਹਾ ਸਕਦੇ ਹੋ। ਇੱਥੇ ਅਨੇਕਾਂ ਪਲੇਟਫਾਰਮ ਹਨ, ਮੁਫ਼ਤ ਵਾਲੇ ਵੀ ਅਤੇ ਉਹ ਵੀ ਜਿਨ੍ਹਾਂ ਲਈ ਭੁਗਤਾਨ ਕੀਤਾ ਜਾਂਦਾ ਹੈ, ਜੋ ਤੁਹਾਨੂੰ ਉਪ-ਸਿਰਲੇਖ\ਸਬ-ਟਾਈਟਲ ਅਤੇ ਹੋਰ ਸਹੂਲਤਾਂ ਬਣਾਉਣ ਲਈ ਅਭਿਆਸ ਦੇ ਸੌਖੇ ਮੌਕੇ ਪ੍ਰਦਾਨ ਕਰਦੇ\ਦਿੰਦੇ ਹਨ। ਇਹ ਉਹ ਵੈੱਬਸਾਈਟਾਂ ਹਨ ਜਿਨ੍ਹਾਂ ਦੀ ਸਭ ਤੋਂ ਵੱਧ ਵਰਤੋਂ ਅਤੇ ਸਿਫ਼ਾਰਸ਼ ਕੀਤੀ ਜਾਂਦੀ ਹੈ:
- amara.org
- ਯੂਟਿਊਬ
- ਕਿਸੇ ਵੀਡੀਓ ਨੂੰ ਰਿਕਾਰਡ ਕਰਦੇ ਸਮੇਂ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਵੱਧ ਤੋਂ ਵੱਧ ਧਰਾਤਲੀ ਖੇਤਰ ਨੂੰ ਦਾਇਰੇ ਵਿੱਚ ਲਿਆ ਜਾਂ ਕਵਰ ਕੀਤਾ ਜਾ ਰਿਹਾ ਹੈ, ਆਪਣੇ ਫ਼ੋਨ ਨੂੰ ਖੜ੍ਹਵੇਂ ਰੁਖ ਨਾਲ ਫੜਣ ਦੀ ਬਜਾਏ ਉਸਨੂੰ ਲੇਟਵੇਂ ਤੌਰ ’ਤੇ ਫੜੋ।
- ਥਕਾਵਟ ਅਤੇ ਥਾਂ ਬਦਲੀ ਜਾਂ ਚੱਲਦੇ ਸਮੇਂ ਹੋਣ ਵਾਲੀ ਕਿਸੇ ਵੀ ਗੜਬੜੀ ਤੋਂ ਬਚਣ ਲਈ ਫੋਨ/ਕੈਮਰੇ ਲਈ ਸਟੈਂਡ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।
- ਨਿਰਮਾਤਾ ਵੀਡੀਓ ਨੂੰ ਦੋ ਤਰੀਕਿਆਂ ਨਾਲ ਅੱਪਲੋਡ ਕਰ ਸਕਦਾ ਹੈ:
- ਪਹਿਲਾਂ ਫਾਈਲਾਂ ਦਾ ਰੂਪ ਬਦਲ ਕੇ ਫੇਰ ਉਨ੍ਹਾਂ ਨੂੰ ਵਿਕੀਮੀਡੀਆ ਕਾਮਨਜ਼ 'ਤੇ ਅੱਪਲੋਡ ਕਰਨ ਲਈ ਵੀਡੀਓ2 ਕਾਮਨਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
- ਫਾਈਲਾਂ ਨੂੰ ਸਿੱਧੇ ਤੌਰ 'ਤੇ ਵਿਕੀਮੀਡੀਆ ਕਾਮਨਜ਼ 'ਤੇ ਅੱਪਲੋਡ ਕਰੋ\ਕਰ ਸਕਦੇ ਹੋ
- You might need to change the format of the video file before uploading it on Commons. There are several software online that can be used for this purpose.
- ਤੁਸੀਂ ਇਸ ਸਰੋਤ ਦੀ ਵਰਤੋਂ ਇਹ ਸਿੱਖਣ\ਜਾਣਨ ਲਈ ਵੀ ਕਰ ਸਕਦੇ ਹੋ ਕਿ ਮੀਡੀਆ ’ਤੇ\ਨੂੰ ਕਿਵੇਂ ਅਪਲੋਡ ਕਰਨਾ ਹੈ, ਤੇ ਕਾਮਨਸ ਵੀਡਿਓ ਪੇਜ ਦੇ ਇਸ ਲਿੰਕ ਉੱਤੇ ਜਾ ਕੇ ਕਿਵੇਂ ਇਸਨੂੰ ਅਨੁਕੂਲ ਬਣਾਉਣਾ\ਢਾਲਣਾ ਹੈ ਅਤੇ ਵਿਕੀਮੀਡੀਆ ਕਾਮਨਜ਼ ਉੱਤੇ ਪਈਆਂ ਹੋਰ ਜਾਣਕਾਰੀਆਂ ਤੇ ਵੇਰਵਿਆਂ ਨੂੰ ਵੀ ਵਿਸਥਾਰ ਨਾਲ ਜਾਣ ਸਕਦੇ ਹੋ। ਇਸਦੇ ਲਈ ਇਸ ਲਿੰਕ 'ਤੇ ਜਾਓ।
ਵਿਕੀਮੀਡੀਆ ਕਾਮਨਜ਼ 'ਤੇ ਉਪ-ਸਿਰਲੇਖ ਬਣਾਉਣੇ ਤੇ ਅੱਪਲੋਡ ਕਰਨਾ
- ਆਪਣੇ ਰਿਕਾਰਡ ਕੀਤੇ ਹੋਏ ਵੀਡਿਓ ਨੂੰ ਡੀਵਾਈਸ (ਕੈਮਰਾ\ਫ਼ੋਨ) ਤੋਂ ਪੀ.ਸੀ (ਪਰਸਨਲ\ਨਿਜੀ ਕੰਪਿਊਟਰ) ਜਾਂ ਲੈਪਟੋਪ ’ਤੇ ਲਿਆਓ\ਟਰਾਂਸਫਾਰ ਕਰੋ।
- ਆਪਣੇ ਵੀਡੀਓ ਦੇ ਉਪ-ਸਿਰਲੇਖ ਬਣਾਉਣ ਲਈ\ਨੂੰ ਸਬ-ਟਾਈਟਲ ਦੇਣ ਲਈ amara\ਅਮਾਰਾ ਵਰਗੇ ਕਿਸੇ ਮੁਫਤ ਅਤੇ ਓਪਨ-ਸੋਰਸ ਸੌਫਟਵੇਅਰ ਨੂੰ ਚੁਣੋ। amara\ਅਮਾਰਾ 'ਤੇ ਜਾਓ (ਸਬ-ਟਾਈਟਲ ਬਣਾਉਣ ਲਈ ਇਹ ਇੱਕ ਮੁਫਤ ਪਲੇਟਫਾਰਮ ਹੈ, ਤੁਸੀਂ ਕਿਸੇ ਹੋਰ ਸਬ-ਟਾਈਟਲ ਪਲੇਟਫਾਰਮ ਦੀ ਵਰਤੋਂ ਵੀ ਕਰ ਸਕਦੇ ਹੋ ਤੇ ਜੇ ਤੁਹਾਨੂੰ ਕਿਸੇ ਤਰ੍ਹਾਂ ਦੇ ਖਾਸ ਫੀਚਰਾਂ\ਸਹੂਲਤਾਂ ਦੀ ਲੋੜ ਹੈ ਜੋ ਵੈੱਬਸਾਈਟ 'ਤੇ ਮੌਜੂਦ ਨਹੀਂ ਹਨ ਤਾਂ YouTube ਦੀ ਵਰਤੋਂ ਵੀ ਕਰ ਸਕਦੇ ਹੋ) - ਵੀਡੀਓ ਦਾ URL ਦਾਖਲ ਕਰੋ\ਭਰੋ, ਤੇ ਉਸ ਭਾਸ਼ਾ ਨੂੰ ਚੁਣੋ ਜਿਸ ਵਿੱਚ ਤੁਸੀਂ ਸਬ-ਟਾਈਟਲ ਬਣਾਉਣਾ ਚਾਹੁੰਦੇ ਹੋ।
- amara\ਅਮਾਰਾ ਯੂ-ਟਿਊਬ ਨਾਲੋਂ ਬਿਹਤਰ ਹੈ ਕਿਉਂਕਿ ਇਹ ਆਮ ਦ੍ਰਿਸ਼ ਉੱਤੇ ਮੌਜੂਦ ਨਹੀਂ ਹੈ, ਪਰ ਜੇਕਰ ਤੁਸੀਂ ਸਿਰਫ਼ Y.T\ ਯੂ-ਟਿਊਬ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਵੀਡੀਓ ਨੂੰ 'ਜਨਤਕ' ਦੀ ਬਜਾਏ 'ਅਸੂਚੀਬੱਧ' ਵਜੋਂ ਅੱਪਲੋਡ ਕਰ ਸਕਦੇ ਹੋ।
- ਸਬ-ਟਾਈਟਲ/ਟੈਕਸਟ ਨੂੰ ਟਾਈਪ ਕਰੋ, 'ਸਟਾਰਟ ਸਿੰਕਿੰਗ' 'ਤੇ ਕਲਿੱਕ ਕਰੋ, ਆਡੀਓ ਸੁਣੋ ਅਤੇ ਉਸਦੇ ਮੁਤਾਬਕ ਸਿੰਕ ਕਰੋ।
- ਹਰੇਕ ਵਾਕ/ਸ਼ਬਦਾਂ ਦੀ ਲੜੀ ਦਾ ਸਮਾਂ ਸੈੱਟ\ਤਹਿ ਕਰੋ, ਤੁਸੀਂ ਵੀਡੀਓ ਚਲਾਉਣ ਵੇਲੇ ਅਤੇ ਲੋੜੀਂਦੇ ਅੰਤਰਾਲਾਂ 'ਤੇ ਇਸਨੂੰ ਰੋਕਦੇ ਹੋਏ ਅਜਿਹਾ\ਇੰਝ ਕਰ ਸਕਦੇ ਹੋ।
- ਇੱਕ ਵਾਰ ਇਹ ਸਾਰਾ ਸਿਲਸਿਲਾ ਪੂਰਾ ਹੋ ਜਾਣ ਤੋਂ ਬਾਅਦ ਤੁਸੀਂ ਸਮੀਖਿਆ ਸ਼ੁਰੂ ਕਰ ਸਕਦੇ ਹੋ ਭਾਵ\ਯਾਨੀ ਫੇਰ ਵੀਡੀਓ ਨੂੰ ਸੁਣੋ ਤੇ ਜੇ ਲੋੜ ਹੋਵੇ ਤਾਂ ਸੰਪਾਦਨ ਕਰੋ, ਤੇ ਫਿਰ ਇਸਨੂੰ ਪ੍ਰਕਾਸ਼ਿਤ ਕਰੋ।
- ਇਸ ਤੋਂ ਬਾਅਦ, ਆਪਣਾ ਫਾਰਮੈਟ ਚੁਣਨ ਤੋਂ ਬਾਅਦ ਸਬ-ਟਾਈਟਲ ਡਾਊਨਲੋਡ ਕਰੋ (ਕਾਮਨਜ਼ ਲਈ SRT, ਵਿਕੀਸੋਰਸ ਲਈ TXT)
- ਵਿਕੀਮੀਡੀਆ ਕਾਮਨਜ਼ ਵੈੱਬਸਾਈਟ 'ਤੇ ਆਪਣੇ ਵੱਲੋਂ ਅੱਪਲੋਡ ਕੀਤੇ ਵੀਡੀਓ 'ਤੇ ਜਾਓ (ਪੰਨੇ ਦੇ ਉੱਪਰ ਸੱਜੇ ਪਾਸੇ 'ਯੋਗਦਾਨ' 'ਤੇ ਕਲਿੱਕ ਕਰੋ) 'ਸਮਾਂਬੱਧ ਟੈਕਸਟ' ਨੂੰ ਚੁਣੋ\ਸਲੈਕਟ ਕਰੋ, ਭਾਸ਼ਾ ਨੂੰ ਚੁਣੋ, SRT ਟੈਕਸਟ ਨੂੰ ਪੇਸਟ ਕਰੋ।
Transcribing/subtitling the text- detailed instructions:
A. How to create subtitles on Amara: after uploading the file on Commons, go to Amara. There, click on ‘Start subtitling’. Then you will have to input the link to the file uploaded on Commons. Find the link in the left-hand side below the uploaded file, titled ‘Original file’, copy it and paste it in Amara.
Then you will get the option to select the language and post the video to Amara Public. Then, click on the ‘add/edit subtitles’ dialogue and begin editing. For more detailed information, you can watch a tutorial.
B. Creating a file for the transcribed video on Wikisource: Before doing this, you will have to paste the .srt file in the commons video, paste it under ‘timed text’ on the top left hand side above the video file. Create a page for the file on Wikisource by inserting the title in the search bar on wikisource.org. For example, the information on this file can be used to design how the transcribed file appears. Embed the file from Commons.
C: Including the text file: the .txt form of the transcribed file can be pasted here.
D: How to create a wikisource page of your language on multilingual wikisource: visit wikisource.org. In the ‘search wikisource’ search bar, enter ‘Main Page/Angika’. Note: here the term ‘Angika’ is an example, enter the name of your language there. After pressing search, you will get the option to create the page in your language, if it does not exist already. You can create the Main Page of your language here.
ਵਿਕੀਸੋਰਸ 'ਤੇ ਟੈਕਸਟ ਨੂੰ ਅਪਡੇਟ ਕਰਨਾ ਜਾਂ ਸੋਧਣਾ
- Wikisource.org ਜਾਂ ਆਪਣੇ ਸਥਾਨਕ\ਲੋਕਲ Wikisource 'ਤੇ ਜਾਓ
- ਨਵਾਂ ਪੰਨਾ\ਸਫ਼ਾ ਬਣਾਉਣ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਪਹਿਲਾਂ ਖੋਜ ਪੱਟੀ\ਸਰਚ-ਬਾਰ ਦੀ ਵਰਤੋਂ ਕਰਦੇ ਹੋਏ ਇਹ ਜਾਂਚ ਕਰੋ ਕਿ ਇਹ ਵਿਕੀਸੋਰਸ 'ਤੇ ਮੌਜੂਦ ਹੈ ਜਾਂ ਨਹੀਂ।
- ਜੇਕਰ ਇਹ ਨਹੀਂ ਹੈ ਤਾਂ ਤੁਸੀਂ ਉਸ ਨਾਮ ਨਾਲ ਇੱਕ ਨਵਾਂ ਪੰਨਾ\ਸਫ਼ਾ ਬਣਾਉਣ ਦਾ ਵਿਕਲਪ\ਬਦਲ ਦੇਖੋਗੇ
- ਤੁਹਾਨੂੰ ਪੰਨੇ\ਸਫ਼ੇ ਦੇ ਸਿਖਰ 'ਤੇ 'ਸਿਰਲੇਖ', 'ਲੇਖਕ', 'ਅਨੁਵਾਦਕ', 'ਸੈਕਸ਼ਨ\ਭਾਗ\ਖੰਡ', 'ਪਿਛਲਾ', 'ਅਗਲਾ', ਅਤੇ 'ਨੋਟਸ' ਵਰਗੀਆਂ ਸ਼੍ਰੇਣੀਆਂ ਸ਼ਾਮਲ ਕਰਨ ਦਾ ਵਿਕਲਪ ਨਜ਼ਰ ਆਵੇਗਾ, ਤੁਸੀਂ ਲੋੜ ਮੁਤਾਬਕ ਵੇਰਵੇ ਭਰ ਸਕਦੇ ਹੋ। ਇਸ ਗੱਲ\ਸੰਕਲਪ ਨੂੰ ਹੋਰ ਵਧੀਆ ਢੰਗ ਨਾਲ ਸਮਝਣ ਲਈ ਇਸ ਲਿੰਕ 'ਤੇ ਇੱਕ ਨਜ਼ਰ ਮਾਰੋ।
- ਇਸਤੋਂ ਬਾਅਦ ਤੁਸੀਂ ਆਪਣੇ ਬਣਾਏ ਸਬ-ਟਾਈਟਲਾਂ ਨੂੰ TXT ਫਾਰਮੈਟ ਵਿੱਚ amara\ਅਮਾਰਾ 'ਤੇ ਕਾਪੀ ਅਤੇ ਪੇਸਟ ਕਰ ਸਕਦੇ ਹੋ। ਵਧੇਰੇ ਦਿਲਕਸ਼\ਦਿਲ ਖਿਚਵੇਂ ਅਤੇ ਆਸਾਨੀ ਨਾਲ ਪੜ੍ਹੇ ਜਾਣ ਯੋਗ ਟੈਕਸਟ ਲਈ, ਇਸਨੂੰ ਪੰਨੇ\ਸਫ਼ੇ ਦੇ ਮੱਧ ਵਿੱਚ ਕੇਂਦਰਿਤ ਕਰੋ\ਐਨ ਵਿਚਕਾਰ ਲਿਆਓ।
- ਭਾਸ਼ਾ ਦਾ ਨਾਮ, ਲੋਕ-ਕਲਾ ਦੀ ਕਿਸਮ ਅਤੇ ਫਾਈਲ ਦੇ ਅਜਿਹੇ ਹੋਰ ਵੇਰਵਿਆਂ ਨੂੰ 'ਸ਼੍ਰੇਣੀਆਂ' ਵਿੱਚ ਸ਼ਾਮਲ ਕਰੋ\ਜੋੜੋ। ਜਦੋਂ ਵੀ ਤੁਸੀਂ ਕੋਈ ਵੇਰਵਾ ਭਰਦੇ ਹੋ ਤਾਂ ਜੇਕਰ ਇਹ ਪਹਿਲਾਂ ਤੋਂ ਮੌਜੂਦ ਹੈ ਤਾਂ ਤੁਹਾਨੂੰ ਉਸ ਨਾਮ ਦੇ ਇੱਕ ਪਹਿਲਾਂ ਤੋਂ ਮੌਜੂਦ\ਬਣੇ ਪੰਨੇ\ਸਫ਼ੇ ਦਾ ਲਿੰਕ ਨਜ਼ਰ ਆਉਂਦਾ ਹੈ\ਆਵੇਗਾ।
- ਵਿਕੀਸੋਰਸ 'ਤੇ ਜਿਸਦੀ ਪ੍ਰਤਿਲਿਪਿ ਬਣਾਈ ਗਈ ਹੈ, ਉਸਨੂੰ ਕਾਮਨਜ਼ 'ਤੇ ਅੱਪਲੋਡ ਕੀਤੀ ਮੂਲ ਆਡੀਓ-ਵਿਜ਼ੂਅਲ\ਵੀਡਿਓ ਫ਼ਾਈਲ ਨਾਲ ਜੋੜਨ ਲਈ ਤੁਹਾਨੂੰ ਵਿਕੀਸੋਰਸ ਫ਼ਾਈਲ ਵਿੱਚ ਕੁਝ ਵੇਰਵੇ ਦੇਣ ਦੀ ਲੋੜ ਹੈ। TXT ਟੈਕਸਟ ਤੋਂ ਠੀਕ ਪਹਿਲਾਂ ਤੁਹਾਨੂੰ 'ਫਾਈਲ' ਦੀ ਸ਼੍ਰੇਣੀ ਨਜ਼ਰ ਆਵੇਗੀ, ਇਸਦੇ ਅੱਗੇ ਕਾਮਨਜ਼ 'ਤੇ ਆਪਣੇ ਵੱਲੋਂ ਅਪਲੋਡ ਕੀਤੀ ਗਈ ਵੀਡੀਓ ਫਾਈਲ ਦਾ ਨਾਮ ਭਰੋ। ਇਸ ਗੱਲ\ਸੰਕਲਪ ਨੂੰ ਹੋਰ ਵਧੀਆ ਤੇ ਦ੍ਰਿਸ਼-ਰੂਪ ਵਿੱਚ ਸਮਝਣ ਲਈ, ਇਸ link ਲਿੰਕ 'ਤੇ ਕਲਿੱਕ ਕਰੋ।
Documentation of oral culture ensures the preservation of culture as well as language. This toolkit gives detailed instructions on how to record oral culture, how to upload them on Wikimedia Commons, to create a transcription and upload it on Wikisource. A list of interview questions for successful elicitation of the language and culture of the community has also been included.
How to create high-quality videos and audios for language documentation? These tips help you navigate audio-visual recording with ease.
Effectiveness in language documentation is successful with preparedness, it is useful to have a list of questions that help in thorough elicitation of vocabulary.