Jump to content

Fundraising 2010/appeal/pa

From Meta, a Wikimedia project coordination wiki

ਅੱਜ ਤੋਂ ਦਸ ਵਰ੍ਹੇ ਪਹਿਲਾਂ ਜਦੋਂ ਮੈਂ ਵਿਕਿਪੀਡਿਆ ਬਾਰੇ ਲੋਕਾਂ ਨਾਲ ਗੱਲ ਕਰਦਾ ਸੀ ਤਾਂ ਉਹ ਅਜੀਬ ਤਰ੍ਹਾਂ ਵੇਖਦੇ ਸੀ।

ਕੁਝ ਵਪਾਰੀ ਲੋਕਾਂ ਨੂੰ ਸ਼ੱਕ ਸੀ ਕਿ ਸੰਸਾਰ ਭਰ ਵਿੱਚੋਂ ਵਲੰਟੀਅਰ ਰਲ਼ ਅਜਿਹੀ ਇਨਸਾਨੀ ਜਾਣਕਾਰੀ ਦਾ ਭੰਡਾਰ ਵੀ ਬਣਾ ਸਕਦੇ ਹੋ - ਜਿਸ ਦਾ ਇੱਕੋ ਮਕਸਦ ਸੀ ਸਾਂਝਾ ਕਰਨਾ।

ਕੋਈ ਮਸ਼ਹੂਰੀ ਨਹੀਂ। ਕੋਈ ਨਫ਼ਾ ਨਹੀਂ। ਕੋਈ ਏਜੰਡਾ ਨਹੀਂ।

ਆਪਣੇ ਬਣਾਉਣ ਦੇ ਦਸ ਸਾਲ ਬਾਅਦ, ਵਿਕਿਪੀਡਿਆ ਨੂੰ ਹਰ ਮਹੀਨੇ ਲਗਭਗ 38 ਕਰੋੜ ਲੋਕ ਵਰਤਦੇ ਹਨ - ਇੰਟਰਨੈੱਟ ਨਾਲ ਜੁੜੇ ਸੰਸਾਰ ਦੇ ਤੀਜਾ ਹਿੱਸਾ ਲੋਕ।

ਇਹ ਸੰਸਾਰ ਦੀ ਪੰਜਵੀ ਸਭ ਤੋਂ ਹਰਮਨਪਿਆਰੀ ਵੈੱਬਸਾਈਟ ਹੈ। ਹੋਰ ਚਾਰਾਂ ਨੂੰ ਅਰਬਾਂ-ਖਰਬਾਂ ਡਾਲਰ ਦੇ ਖਰਚੇ ਨਾਲ, ਵੱਡੇ ਵਪਾਰਕ ਮੁਲਾਜ਼ਮਾਂ ਅਤੇ ਵੱਡੀ ਮਾਰਕੀਟ ਵਲੋਂ ਬਣਾਇਆ ਤੇ ਦੇਖਭਾਲ ਕੀਤੀ ਜਾਂਦੀ ਹੈ।

ਪਰ, ਵਿਕਿਪੀਡਿਆ ਕਿਸੇ ਵੀ ਵਪਾਰਕ ਵੈੱਬਸਾਈਟ ਵਰਗਾ ਨਹੀਂ ਹੈ। ਇਹ ਕਮਿਊਨਟੀ ਵਲੋਂ ਬਣਾਈ, ਵਲੰਟੀਅਰ ਵਲੋਂ ਇੱਕ ਸਮੇਂ ਇੱਕ ਇੰਦਰਾਜ਼ ਨਾਲ ਲਿਖੀ ਗਈ ਹੈ। ਤੁਸੀਂ ਸਾਡੀ ਕਮਿਊਨਟੀ ਦੇ ਹਿੱਸਾ ਹੋ। ਅਤੇ ਅੱਜ ਮੈਂ ਤੁਹਾਨੂੰ ਵਿਕਿਪੀਡਿਆ ਨੂੰ ਸੁਰੱਖਿਅਤ ਰੱਖਣ ਤੇ ਜਾਰੀ ਰੱਖਣ ਲਈ ਲਿਖ ਰਿਹਾ ਹਾਂ।

ਇੱਕਠੇ ਅਸੀਂ ਇਸ ਨੂੰ ਮੁਫ਼ਤ ਅਤੇ ਮਸ਼ਹੂਰੀਆਂ ਤੋਂ ਮੁਕਤ ਰੱਖ ਸਕਦੇ ਹਾਂ। ਅਸੀਂ ਇਸ ਨੂੰ ਖੁੱਲ੍ਹਾ ਰੱਖ ਸਕਦੇ ਹਾਂ - ਤੁਸੀਂ ਵਿਕਿਪੀਡਿਆ ਨੂੰ ਜਿਵੇਂ ਚਾਹੋ ਵਰਤ ਸਕਦੇ ਹੋ। ਅਸੀਂ ਇਸ ਨੂੰ ਵਧਾ ਸਕਦੇ ਹਾਂ - ਹਰ ਥਾਂ ਜਾਣਕਾਰੀ ਫੈਲਾ ਸਕਦੇ ਹੋ, ਅਤੇ ਹਰ ਥਾਂ ਤੋਂ ਲੋਕਾਂ ਨੂੰ ਯੋਗਦਾਨ ਲਈ ਸੱਦ ਸਕਦੇ ਹਾਂ।

ਹਰ ਸਾਲ ਇਸ ਸਮੇਂ, ਅਸੀਂ ਤੁਹਾਡੇ ਅਤੇ ਸਾਰੀ ਵਿਕਿਪੀਡਿਆ ਕਮਿਊਨਟੀ ਕੋਲ ਜਾਂਦੇ ਹਾਂ ਤਾਂ ਕਿ ਅਸੀਂ ਨਿਗੂਣੇ ਜਿਹੇ $20, $35, $50 ਜਾਂ ਵੱਧ ਦੇ ਦਾਨ ਨਾਲ ਆਪਣੇ ਸਾਂਝੇ ਇੰਟਰਪ੍ਰਾਈਸ ਨੂੰ ਜਾਰੀ ਰੱਖ ਸਕਣ ਲਈ ਮੱਦਦ ਲੈ ਸਕੀਏ।

ਜੇ ਤੁਸੀਂ ਵਿਕਿਪੀਡਿਆ ਨੂੰ ਜਾਣਕਾਰੀ ਦੇ ਸਰੋਤ ਵਜੋਂ ਮੁੱਲ ਨੂੰ ਸਮਝਦੇ ਹੋ - ਅਤੇ ਪ੍ਰਭਾਵਿਤ ਕਰਨ ਦਾ ਸਰੋਤ ਤਾਂ - ਮੈਨੂੰ ਉਮੀਦ ਹੈ ਕਿ ਤੁਸੀਂ ਹੁਣੇ ਮੱਦਦ ਕਰਨਾ ਚਾਹੋਗੇ।


ਇਸ ਨਾਲ ਹੀ ਸਭ ਦਾ ਧੰਨਵਾਦ

ਜਿਮੀ ਵੇਲਸ (Jimmy Wales)

ਮੋਢੀ, ਵਿਕਿਪੀਡਿਆ


ਜਾਣਕਾਰੀ: ਵਿਕਿਪੀਡਿਆ ਸਾਡੇ ਵਰਗੇ ਲੋਕਾਂ ਦੀ ਤਾਕਤ ਹੈ, ਅਸਧਾਰਨ ਕੰਮ ਕਰਨ ਦੀ। ਸਾਡੇ ਵਰਗੇ ਲੋਕ ਹੀ ਲਿਖਦੇ ਹਨ ਵਿਕਿਪੀਡਿਆ, ਇੱਕ ਸਮੇਂ ਇੱਕ ਸ਼ਬਦ। ਸਾਡੇ ਵਰਗੇ ਲੋਕ ਹੀ ਦਾਨ ਦਿੰਦੇ ਹਨ, ਇੱਕ ਸਮੇਂ ਇੱਕ ਦਾਨ। ਇਹ ਸਬੂਤ ਹੈ ਕਿ ਸਾਡੇ ਸਾਂਝੇ ਜਤਨ ਸੰਸਾਰ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਨ।