ਵਿਕੀਮੀਡੀਆ ਵਿਕੀਮੀਟ ਇੰਡੀਆ 2021
ਵਿਕੀਮੀਡੀਆ ਵਿਕੀਮੀਟ ਇੰਡੀਆ 2021 | |
---|---|
Status | ਅਜੇ ਕਰਵਾਇਆ ਜਾਣਾ ਹੈ |
Begins | 19 ਫਰਵਰੀ 2021 |
Ends | 21 ਫਰਵਰੀ 2021 |
Frequency | ਪਹਿਲਾ ਪੁਨਰ ਕਥਨ |
Location(s) | ਆਨਲਾਈਨ (ਪਲੇਟਫਾਰਮ ਅਜੇ ਦੱਸਿਆ ਜਾਵੇਗਾ) |
Country | World Wide Web, ਭਾਰਤ-ਕੇਂਦਰਤ |
Activity | ਦੇਖੋ #ਕਾਰਜਕ੍ਰਮ (ਅਜੇ ਉਲੀਕਿਆ ਜਾਣਾ ਹੈ) |
Organised by | A2K |
People | ਸਲਾਹਕਾਰ: ਤਨਵੀਰ ਹਸਨ |
ਸੰਪਰਕ ਲਈ, ਕਿਰਪਾ ਕਰਕੇ Talk page or email: wmwmcis-india.org ਤੇ ਲਿਖੋ |
ਇਵੈਂਟ ਪੇਜ, ਇਸ ਦੇ ਉਪ ਪੇਜ ਅਤੇ ਸਬੰਧਤ ਲਿਖਤਾਂ Learning and Evaluation/Glossary ਵਿੱਚ ਦਰਜ਼ ਸ਼ਰਤਾਂ ਅਤੇ ਵਾਕਾਸ਼ਾਂ ਅਨੁਸਾਰ ਲਾਗੂ ਹੁੰਦੀਆਂ ਹਨ।
ਵਿਕੀਮੀਡੀਆ ਵਿਕੀਮੀਟ ਇੰਡੀਆ 2021 ਜਿਸ ਨੂੰ "WMWM", "WMWMI" ਜਾਂ "ਵਿਕੀਮੀਟ" ਵੀ ਕਿਹਾ ਜਾ ਸਕਦਾ ਹੈ, A2K ਵੱਲੋਂ ਕਰਵਾਇਆ ਜਾ ਰਿਹਾ ਇੱਕ ਆਨਲਾਈਨ ਵਿਕੀ ਇਵੈਂਟ ਹੈ ਜੋ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਤੇ 19 - 21 ਫਰਵਰੀ 2021 ਤੱਕ ਕਰਵਾਇਆ ਜਾਣਾ ਹੈ। ਇਹ ਇੱਕ ਪੂਰੀ ਤਰ੍ਹਾਂ ਆਨਲਾਈਨ ਵਿਕੀ-ਈਵੈਂਟ ਹੋਵੇਗਾ ਜਿਸ ਵਿਚ ਵੱਖਰੇ-ਵੱਖਰੇ ਭਾਗ ਜਿਵੇਂ ਕਿ ਆਨਲਾਈਨ ਵਰਕਸ਼ਾਪਾਂ, ਪੇਸ਼ਕਾਰੀਆਂ, ਵਿਚਾਰ ਵਟਾਂਦਰੇ, ਆਦਿ ਹੋਣਗੇ। ( ਸਹੀ ਸਮਾਂ ਸੂਚੀ ਹੌਲੀ-ਹੌਲੀ ਤਿਆਰ ਕੀਤੀ ਜਾਣੀ ਹੈ ਅਤੇ ਇਵੈਂਟ ਹੋਣ ਦੀ ਮਿਤੀ ਤੋਂ ਅੰਦਾਜਨ ਇਕ ਮਹੀਨਾ ਪਹਿਲਾਂ ਪੇਸ਼ ਕੀਤੀ ਜਾਏਗੀ।) ਇਹ ਪ੍ਰੋਗਰਾਮ ਬਹੁਤਾ ਭਾਰਤ ਵਿਚ ਵਿਕੀਮੀਡੀਆ ਦੇ ਵੱਖ-ਵੱਖ ਪ੍ਰੋਜੈਕਟਾਂ 'ਤੇ ਕੇਂਦ੍ਰਤ ਰਹੇਗਾ ਅਤੇ ਸੰਭਾਵਤ ਤੌਰ ਤੇ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਵਾਲੇ ਵੀ ਭਾਰਤ ਤੋਂ ਹੀ ਹੋਣਗੇ। ਹਾਲਾਂਕਿ, ਸਮਾਗਮ ਵਿੱਚ ਹਿੱਸਾ ਲੈਣਾ ਕਿਸੇ ਖਾਸ ਦੇਸ਼ ਤੱਕ ਸੀਮਿਤ ਨਹੀਂ ਹੈ।
ਉਦੇਸ਼
ਵਿਕੀਮੀਡੀਆ ਵਿਕੀਮੀਟ ਦੇ ਉਦੇਸ਼ ਹਨ:
- ਵਿਕੀਮੀਡੀਅਨਾਂ ਦੇ ਆਨ-ਵਿਕੀ ਕੰਮ ਅਤੇ ਪ੍ਰਾਪਤੀਆਂ ਨੂੰ ਭਾਰਤ ਅਤੇ ਵਿਸ਼ਵ ਪੱਧਰ ਤੇ ਸੇਲੇਬਰੇਟ ਕਰਨਾ।
- ਵਿੱਕੀ-ਸਿਖਲਾਈ ਲਈ ਇਕ ਆਨਲਾਈਨ ਪਲੇਟਫਾਰਮ ਪ੍ਰਦਾਨ ਕਰਨਾ ਅਤੇ ਟੂਲ, ਗਜ਼ਟ, ਸੰਪਾਦਨ, ਉੱਨਤ ਸੰਪਾਦਨ ਆਦਿ ਦੇ ਹੁਨਰ-ਸ਼ੇਅਰ ਕਰਨਾ।
- ਵੱਖ-ਵੱਖ ਵਿਸ਼ਿਆਂ ਤੇ ਭਾਈਚਾਰਿਆਂ ਦਰਮਿਆਨ ਵਿਚਾਰ ਵਟਾਂਦਰਾ ਕਰਨਾ ਅਤੇ ਪਰਸਪਰ ਪ੍ਰਭਾਵ ਗ੍ਰਹਿਣ ਕਰਨ ਵਿੱਚ ਸਹਾਇਤਾ ਕਰਨਾ।
- ਮੌਜੂਦਾ ਮਹੱਤਵਪੂਰਨ ਅਤੇ ਢੁੱਕਵੇਂ ਵਿਸ਼ਿਆਂ ਜਿਵੇਂ ਕਿ ਐਬਸਟ੍ਰੈਕਟ ਵਿਕੀਪੀਡੀਆ, ਵਿਕੀਮੀਡੀਆ ਰਣਨੀਤੀ 2030 'ਤੇ ਸਿਖਲਾਈ ਅਤੇ ਵਿਚਾਰ-ਵਟਾਂਦਰੇ ਦਾ ਪ੍ਰਬੰਧ ਕਰਨਾ (' ਇਹ ਦੋ ਵਿਸ਼ੇ ਉਦਾਹਰਨ ਲਈ ਹਨ )
- ਆਨਲਾਈਨ ਸਿਖਲਾਈ / ਵਿਕੀ-ਈਵੈਂਟ ਦੇ ਮਾਧਿਅਮ ਦੀ ਪੜਚੋਲ ਕਰਨਾ ਅਤੇ ਭਵਿੱਖ ਦੀ ਵਰਤੋਂ ਲਈ ਨਾਲ ਸਿਖਲਾਈਆਂ ਵੇਰਵਿਆਂ ਨੂੰ ਦਸਤਾਵੇਜ਼ੀ ਸ਼ਕਲ ਦੇਣਾ।
ਕਿਉਂ ?
ਵੇਖੋ।
ਵਿਕੀਮੀਡੀਆ ਵਿਕੀਮੀਟ 2021 ਭਾਰਤ ਦੇ ਵਿਕੀਮੀਡੀਅਨਜ਼ ਅਤੇ ਉਹਨਾਂ ਵਿਕੀਮੀਡੀਅਨਜ਼ ਜੋ ਭਾਰਤੀ ਸਮੱਗਰੀ ਅਤੇ ਭਾਰਤੀ ਵਿਕੀਮੀਡੀਆ ਪ੍ਰਾਜੈਕਟਾਂ 'ਤੇ ਵਿਚ ਕੰਮ ਕਰ ਰਹੇ ਹਨ ਜਾਂ ਉਨ੍ਹਾਂ ਵਿਚ ਦਿਲਚਸਪੀ ਰੱਖਦੇ ਹਨ, ਲਈ ਇਕ ਆਨਲਾਈਨ ਪਲੇਟਫਾਰਮ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੇਗਾ।
ਪਿਛਲੇ ਕਈ ਸਾਲਾਂ ਦੌਰਾਨ, ਅਸੀਂ ਭਾਰਤ ਵਿੱਚ ਵਿਕੀਮੀਡੀਅਨਜ਼ ਦੁਆਰਾ ਕਰਵਾਏ ਗਏ ਬਹੁਤ ਸਾਰੇ ਮਹੱਤਵਪੂਰਨ ਵਿਕੀ-ਇਵੈਂਟਾਂ ਨੂੰ ਵੇਖਿਆ ਹੈ। A2K ਨੇ ਬਹੁਤ ਸਾਰੀਆਂ ਅਜਿਹੀਆਂ ਆਫਲਾਈਨ ਕਾਨਫਰੰਸਾਂ / ਸਿਖਲਾਈ ਸੈਸ਼ਨਾਂ ਦਾ ਵੀ ਸਮਰਥਨ ਅਤੇ ਸੰਚਾਲਨ ਕੀਤਾ ਜਿਵੇਂ ਟ੍ਰੇਨ ਦਾ ਟ੍ਰੇਨਰ, ਮੀਡੀਆ ਵਿਕੀ ਟ੍ਰੇਨਿੰਗ, ਐਡਵਾਂਸਡ ਵਿਕੀ ਸਿਖਲਾਈ, ਅਤੇ ਵਿਕੀਡੀਆਟਾ ਅਤੇ ਵਿਕੀਸੋਰਸ ਇਵੈਂਟਸ।
ਪਿਛਲੇ ਇੱਕ ਸਾਲ ਤੋਂ, ਅਸੀਂ ਹੌਲੀ-ਹੌਲੀ ਆਪਣਾ ਧਿਆਨ ਆਨਲਾਈਨ ਸਿਖਲਾਈ ਅਤੇ ਵਰਕਸ਼ਾਪਾਂ ਵੱਲ ਤਬਦੀਲ ਕਰ ਰਹੇ ਹਾਂ। ਹਾਲਾਂਕਿ ਕੋਵਿਡ -19 ਮਹਾਂਮਾਰੀ ਅਤੇ ਨਤੀਜੇ ਵਜੋਂ ਸੰਬੰਧਿਤ ਪਾਬੰਦੀਆਂ ਫੋਕਸ ਵਿਚ ਇਸ ਤਬਦੀਲੀ ਦਾ ਇਕ ਕਾਰਨ ਹਨ, ਪਰ ਇਹ ਇਸ ਇਵੈਂਟ ਨੂੰ ਕਰਵਾਉਣ ਦਾ ਇੱਕੋ ਕਾਰਨ ਨਹੀਂ ਹੈ। ਵਿਕੀਮੀਡੀਆ ਵਿਕੀਮੀਟ ਰਾਹੀਂ ਅਸੀਂ online space ਵਿੱਚ learning/greeting/meeting ਦੀ ਹੋਰ ਸੰਭਾਵਨਾ ਤਲਾਸ਼ ਕਰਨਾ ਚਾਹੁੰਦੇ ਹਾਂ।
ਕਾਰਜਕ੍ਰਮ
ਫੁਟਨੋਟਸ