ਵਿਕੀਮੀਡੀਆ ਆਲ੍ਹਣਾਂ

ਵਿਕੀਮੀਡੀਆ ਆਲ੍ਹਣਾਂ ਉਹ ਥਾਂ ਹੈ ਜਿੱਥੇ ਵਿਕੀਮੀਡੀਆ ਸੰਸਥਾ ਵੱਲੋਂ ਸਮਰਥਤ ਮੌਜੂਦਾ ਖੁੱਲ੍ਹੀ-ਮੱਗਰੀ ਪ੍ਰੋਜੈਕਟਾਂ ਦੇ ਸੰਭਾਵੀ ਨਵੇਂ ਭਾਸ਼ਾਈ ਸੰਸਕਰਣਾਂ ਲਈ ਆਪਣੇ ਵਿਕੀ ਹਨ। ਇੱਥੇ, ਉਹਨਾਂ ਦਾ ਪ੍ਰਬੰਧ ਕੀਤਾ ਜਾਂਦਾ ਏ, ਲਿਖਿਆ ਜਾਂਦਾ ਏ, ਪਰਖਿਆ ਜਾਂਦਾ ਏ, ਅਤੇ ਵਿਕੀਮੀਡੀਆ ਮੇਜ਼ਬਾਨੀ ਦੇ ਯੋਗ ਸਾਬਤ ਕੀਤਾ ਜਾਂਦਾ ਏ। ਧਿਆਨ ਦਿਓ ਕਿ ਬੀਟਾ ਵਿਕੀਵਰਸਿਟੀ ਵਿਕੀਵਰਸਿਟੀਜ਼ ਲਈ ਆਲ੍ਹਣਾਂ ਏ ਅਤੇ ਬਹੁ-ਭਾਸ਼ਾਈ ਵਿਕੀਸਰੋਤ ਉਹਨਾਂ ਭਾਸ਼ਾਵਾਂ ਵਿੱਚ ਸਮੱਗਰੀ ਦੀ ਮੇਜ਼ਬਾਨੀ ਕਰਦਾ ਹੈ ਜਿਨ੍ਹਾਂ ਕੋਲ ਬਹੁਤ ਘੱਟ ਸਮੱਗਰੀ ਦੇ ਨਾਲ-ਨਾਲ ਬਹੁ-ਭਾਸ਼ਾਈ ਸਰੋਤ ਵੀ ਘੱਟ ਹਨ। ਭਵਿੱਖ ਵਿੱਚ, ਇਹ ਉਮੀਦ ਕੀਤੀ ਜਾਂਦੀ ਹੈ ਕਿ ਬਹੁਤ ਘੱਟ ਪ੍ਰੋਜੈਕਟ ਆਲ੍ਹਣੇਂ ਵਿੱਚ ਅਣਮਿੱਥੇ ਸਮੇਂ ਲਈ ਮੇਜ਼ਬਾਨੀ ਕੀਤੇ ਜਾਣਗੇ।
2 ਜੂਨ 2006 ਨੂੰ ਇਸ ਦੀ ਸਿਰਜਣਾ ਤੋਂ ਪਹਿਲਾਂ, ਪ੍ਰੀਖਿਆ ਪ੍ਰੋਜੈਕਟ ਇੱਥੇ ਮੈਟਾ-ਵਿਕੀ 'ਤੇ ਸਨ।
ਇੱਕ ਨਵਾਂ ਵਿਕੀ ਪ੍ਰਾਪਤ ਕਰਨ ਲਈ, ਮੈਟਾ 'ਤੇ ਇੱਕ ਤਜਵੀਜ਼ ਉਪਲਬਧ ਹੋਣਾ ਚਾਹੀਦਾ ਹੈ; ਨਵੀਆਂ ਭਾਸ਼ਾਵਾਂ ਲਈ ਬੇਨਤੀਆਂ ਵੇਖੋ। ਇਸਦਾ ਫੈਸਲਾ ਭਾਸ਼ਾ ਕਮੇਟੀ ਦੇ ਹੱਥਾਂ ਵਿੱਚ ਹੈ।
ਪ੍ਰੋਜੈਕਟ ਦੇ ਮਾਰਕੇ ਅਤੇ ਨਾਂ ਦੇ ਪੁਰਾਲੇਖ ਵਿਚਾਰ-ਵਟਾਂਦਰੇਆਂ ਲਈ /ਮਾਰਕਾ ਅਤੇ /ਨਾਂ ਵੇਖੋ।