Jump to content

ਵਿਕੀਕਾਰਜ਼

From Meta, a Wikimedia project coordination wiki
This page is a translated version of the page Wikifunctions and the translation is 100% complete.

ਵਿਕੀਕਾਰਜ਼ (www.wikifunctions.org, ਵਿਕੀਪੀਡੀਆ ਲੇਖ) ਇੱਕ ਵਿਕੀਮੀਡੀਆ ਵੱਲੋਂ ਮੇਜ਼ਬਾਨੀ ਅਤੇ ਸੰਭਾਲਿਆ ਜਾਣ ਵਾਲਾ ਪ੍ਰੋਜੈਕਟ ਹੈ ਜੋ 2023 ਵਿੱਚ ਸ਼ੁਰੂ ਹੋਇਆ ਸੀ, ਜਿਸਦਾ ਉਦੇਸ਼ ਕਾਰਜਾਂ ਦਾ ਇੱਕ ਮੁਫਤ ਕਿਤਾਬਘਰ ਬਣਾਉਣਾ ਹੈ ਜੋ ਮਨੁੱਖਾਂ ਅਤੇ ਮਸ਼ੀਨਾਂ ਦੋਵਾਂ ਵੱਲੋਂ ਵਰਤਿਆ ਅਤੇ ਸੋਧਿਆ ਜਾ ਸਕਦਾ ਹੈ। ਇਹ ਵਿਕੀਮੀਡੀਆ ਪ੍ਰੋਜੈਕਟਾਂ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਕਾਰਜ ਪ੍ਰਦਾਨ ਕਰੇਗਾ ਅਤੇ ਕਾਰਜਾਂ ਤੱਕ ਕੇਂਦਰੀ ਪਹੁੰਚ ਦੀ ਆਗਿਆ ਦੇਵੇਗਾ, ਜਿਵੇਂ ਕਿ ਵਿਕੀਮੀਡੀਆ ਕਾਮਨਜ਼ ਮੀਡੀਆ ਫਾਈਲਾਂ ਲਈ ਜਾਂ ਵਿਕੀਡਾਟਾ ਬਣਤਰ ਡੇਟਾ ਲਈ ਕਰਦਾ ਹੈ।

ਵਿਕੀਕਾਰਜ਼ ਦਾ ਇੱਕ ਮੁੱਢਲਾ ਟੀਚਾ ਕੁਦਰਤੀ ਭਾਸ਼ਾ ਉਤਪਾਤ ਕਾਰਜ ਏ, ਅਤੇ ਨਾਲ ਹੀ ਸਾਰ-ਰੂਪ ਸਮੱਗਰੀ ਨੂੰ ਦਰਸਾਉਣ ਲਈ ਕਾਰਜ ਦੇਣਾ ਹੈ। ਇਹ ਐਬਸਟਰੈਕਟ ਵਿਕੀਪੀਡੀਆ ਲਈ ਮੁੱਢਲੀ ਬਣਤਰ ਇਕਾਈਆਂ ਹਨ। ਵਿਕੀਕਾਰਜ਼ ਨੂੰ ਸਾਰ-ਰੂਪ ਵਿਕੀਪੀਡੀਆ ਪ੍ਰੋਜੈਕਟ ਦੇ ਪਹਿਲੇ ਹਿੱਸੇ ਵਜੋਂ, ਅਤੇ ਵਿਕੀਮੀਡੀਆ ਸੰਸਥਾ ਵਿੱਚ ਉਸੇ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ।

ਪ੍ਰੋਜੈਕਟ ਦੀ ਸ਼ੁਰੂਆਤੀ ਤਿਆਰੀ Google.org, Rockefeller Foundation, ਅਤੇ Wikimedia Endowment ਵੱਲੋਂ ਇੱਕ ਉਦਾਰ ਦਾਨ ਦੀ ਰਕਮ ਨਾਲ ਕੀਤੀ ਗਈ ਸੀ।

ਵਧੇਰੇ ਜਾਣਕਾਰੀ

ਹਾਲਤ

ਸਾਰ-ਰੂਪ ਵਿਕੀਪੀਡੀਆ ਨਵਿਆਓਣਾ ਉੱਤੇ ਵਿਕੀਕਾਰਜ਼ ਅਤੇ ਸਾਰ-ਰੂਪ ਵਿਕੀਪੀਡੀਆ ਨਾਲ ਜੁੜੀਆਂ ਗਤੀਵਿਧੀਆਂ ਦਾ ਸਮੇਂ ਉੱਤੇ ਨਵਿਆਓਣੇ ਦਿੱਤੇ ਜਾਂਦੇ ਹਨ।