Jump to content

Punjabi Wikimedians/Monthly Community Meeting/2022/September

From Meta, a Wikimedia project coordination wiki


Date : 24 September 2022

Attendees

  • Rajdeep Ghuman
  • Jassu Gill
  • ਗੌਰਵ
  • ਸਤਦੀਪ
  • ਜਗਸੀਰ
  • ਗੁਰਤੇਜ ਚੌਹਾਨ
  • ਸਟਾਲਿਨ ਜੀ


Speaker 1 Nietsh Ji speaking about berlin conference

  • ਬਹੁਤ ਸਾਰੇ ਨਵੇਂ ਲੋਕ ਸਨ ਜੋ ਪਹਿਲੀ ਵਾਰ ਆਏ ਸਨ, ਕਲੈਰਿਟੀ ਦੀ ਘਾਟ।
  • ਛੋਟੇ ਪ੍ਰੋਗਰਾਮਾਂ ਤੋਂ ਬਿਨਾਂ ਵੱਡੇ ਇਵੈਂਟਾਂ ਉੱਪਰ ਵੀ ਜੋਰ
  • ਸੈਸ਼ਨਾਂ ਰਾਹੀਂ ਲੋਕਾਂ ਨਾਲ ਗੱਲਬਾਤ ਅਤੇ ਉਨ੍ਹਾਂ ਬਾਰੇ ਜਾਨਣ ਨੂੰ ਮਿਲਿਆ
  • ਸਾਨੂੰ ਵਿਕਸਿਤ ਹੋਣ ਦੀ ਲੋੜ ਭਾਵ ਆਪਣੇ ਪ੍ਰਾਜੈਕਟਾਂ ਨੂੰ ਹੋਰ ਸਿਸਟਮੈਟਿਕ ਹੋਣ ਅਤੇ ਕੌਮਾਂਤਰੀ ਬੈਠਕਾਂ ਤੇ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੀ ਮਹੱਤਤਾ
  • ਅਜਿਹਾ ਨਾ ਕਰਨ ਉੱਪਰ ਅਸੀਂ ਸਮੂਹ ਦੇ ਪੱਧਰ ਤੇ ਬਹੁਤ ਪੱਛੜ ਸਕਦੇ ਹਾਂ ਤੇ ਪਛੜ ਰਹੇ ਹਾਂ
  • ਇਸ ਦੀ ਇਹ ਵੀ ਫਾਇਦਾ ਹੈ ਕਿ ਤੁਸੀਂ ਵੱਡੀਆਂ ਬੈਠਕਾਂ ਤੇ ਸਮਾਗਮਾਂ ਵਿੱਚ ਆਪਣੇ ਭਾਈਚਾਰੇ ਦਾ ਪ੍ਰਤੀਨਿਧ ਕਰ ਸਕਦੇ ਹਾਂ ਕਿਉਂਕਿ ਬੇਸ਼ੱਕ ਭਾਸ਼ਾ ਦੀ ਦਿੱਕਤ ਮਸਲਾ ਹੈ ਪਰ ਉਸ ਤੋਂ ਵੀ ਵੱਡਾ ਮਸਲਾ ਸਾਨੂੰ ਵਿਕੀ ਮਸਲਿਆਂ ਬਾਰੇ ਜਾਣਕਾਰੀ ਨਾ ਹੋਣਾ ਹੈ। ਉਦਾਹਰਨ ਹਬਸ


Leadership Program

  • ਇੱਕ ਵਰਕਿੰਗ ਗਰੁੱਪ - ਵਿਕੀ ਸਟਰੈਟਿਜੀ ਦਾ ਪਾਰਟ
  • ਲੋਕਾਂ ਨੂੰ ਵਲੰਟੀਅਰ ਪੱਧਰ ਤੇ ਲੀਡਰਸ਼ਿਪ ਵਿਕਸਿਤ ਕਰਨ ਦੀ ਪ੍ਰੇਰਨਾ
  • ਗਰੁੱਪ ਮੈਂਬਰਾਂ ਦੀ ਵੋਟਿੰਗ ਰਾਹੀਂ ਚੋਣ
  • ਹਰ ਹਫਤੇ ਦੋ ਘੰਟਿਆਂ ਦੀ ਬੈਠਕ
  • ਕੁਝ ਕਾਰਜ ਦਿੱਤੇ ਜਾਂਦੇ ਹਨ - ਵਿਅਕਤੀਗਤ ਵੀ ਤੇ ਸਮੂਹਿਕ ਵੀ।
  • ਵੱਖ-ਵੱਖ ਦੇਸ਼ਾਂ ਦੇ ਲੋਕ ਆਪਣੇ ਭਾਈਚਾਰਿਆਂ ਦੀ ਪ੍ਰਤੀਨਿਧਤਾ ਕਰਦੇ ਹਨ ਤੇ ਮਸਲੇ ਸਾਂਝੇ ਕਰਦੇ ਹਨ
  • ਕਿਸੇ ਤਰ੍ਹਾ ਦੇ ਕੰਫਲਿਕਟ ਤੋਂ ਬਚਣ ਲਈ ਚਰਚਾ
  • ਲੀਡਰਸ਼ਿਪ ਦੀ ਪਰਿਭਾਸ਼ਾ ਦੇ ਡਰਾਫਟ ਉਪੱਰ ਕੰਮ ਤੇ ਅਜਕਲ ਉਸ ਡਾਰਾਫਟ ਉੱਪਰ ਫੀਡਬੈਕ ਦਾ ਕੰਮ ਚੱਲ ਰਿਹਾ ਹੈ।


ਹੱਥ-ਲਿਖਿਤ ਖਰੜੇ ਸਕੈਨਿੰਗ ਪ੍ਰਾਜੈਕਟ (ਬੁਲਾਰਾ - ਗੌਰਵ ਝੰਮਟ)

  • ਹੱਥ ਲਿਖਤ ਖਰੜੇ ਦਾ ਪ੍ਰਾਜੈਕਟ ਨਵਾਂ ਤੇ ਵੱਖਰਾ ਰਿਹਾ
  • ਨਵਾਂ ਅਨੁਭਵ- ਸਮੱਸਿਆਵਾਂ,
  • ਭਾਈ ਰੂਪਾ > ਪਰਿਵਾਰ ਨਾਲ ਮਿਲ ਕੇ ਸਿਮਰ ਦੀ ਮਦਦ ਨਾਲ ਕੰਮ ਕੀਤਾ
  • ਖਰੜਿਆਂ ਨੂੰ ਸਕੂਨ ਕਰਨਾ ਔਖਾ
  • ਕਲੀਨਿੰਗ, ਅੱਖਰਾਂ ਲਈ ਕੈਮੀਕਲ, ਹੈੰਡੀ ਸਕੈਨਰ ਦੀ ਲੋੜ
  • ਇੱਕ ਟੀਮ ਦੀ ਲੋੜ, ਭਾਸ਼ਾ ਮਾਹਿਰ ਦੀ ਲੋੜ
  • ਕਦੋਂ ਤੱਕ ਅਪਲੋਡ ਹੋ ਸਕਦਾ ਹੈ?


ਵਿਕੀ ਸਰੋਤ ਸੋਧ ਮੁਹਿੰਮ (ਬੁਲਾਰਾ - ਰਾਜਦੀਪ ਘੁੰਮਣ ਤੇ ਗਿੱਲ ਜੱਸੂ)

  • ਪਹਿਲਾਂ 15 ਅਗਸਤ ਤੋਂ 15 ਸਤੰਬਰ ਤੱਕ ਕੀਤੀ ਗਈ ਸੀ
  • ਵਿਕੀਸੋਰਸ ਦੀ ਫੋਲੋਅਪ ਐਕਟਿਵਿਟੀ ਵਜੋਂ
  • ਕਿਤਾਬਾਂ ਨੂੰ ਮੁੜ ਸੋਧਣ ਦੀ ਮੁਹਿੰਮ
  • ੧੩ ਭਾਗੀਦਾਰਾਂ ਨੇ ਕੰਮ ਕੀਤਾ
  • ਕੁਲ ੬ ਨੇ ਸਰਗਰਮੀ ਨਾਲ ਕੰਮ ਕੀਤਾ
  • ਚੋਣਵੀ ਪੰਜਾਬੀ ਵਾਰਤਕ ਪੂਰੀ ਹੋ ਗਈ ਹੈ ਪੰਚ ਤੰਤਰ ਹਾਲੇ ਬਾਕੀ ਨੇ
  • ਬਹੁਤ ਵਧੀਆਂ ਢੰਗ ਨਾਲ ਕੰਮ ਕੀਤਾ ਜਾ ਰਿਹਾ
  • ਨਵੇਂ ਭਾਗੀਦਾਰ ਦੀ ਬਹੁਤ ਦਿਲਚਸਪੀ
  • 15 ਅਕਤੂਬਰ ਤੱਕ ਵਧਾ ਦਿੱਤਾ


ਅਮਰਜੀਤ ਚੰਦਨ ਪ੍ਰਾਜੈਕਟ ਬਾਰੇ

  • ਅਮਰਜੀਤ ਚੰਦਨ ਜੀ ਨੇ ਸਾਰੀਆਂ ਕਿਤਾਬਾਂ ਵਿਕੀਸਰੋਤ ਨੂੰ ਦਿੱਤੀਆਂ
  • ਚੰਦਨ ਦੀਆਂ 5 ਕਿਤਾਬਾਂ ਸਕੈਨ ਹੋ ਗਈਆਂ
  • ਸੱਚਲ ਪ੍ਰਕਾਸ਼ਨ ਅੰਮ੍ਰਿਤਸਰ ਵਲੋਂ ਦਿਲਚਸਪੀ
  • ਸਿਰਫ ਸਰਟੀਫਿਕਟ ਦੇ ਕੇ ਨਵੇਂ ਸਿਖਿਆਰਥੀ ਤੇ ਵਲੰਟੀਅਰ ਦੇਣ ਦੀ ਪ੍ਰਗਟਾਈ ਖਵਾਹਿਸ਼
  • ਭਾਈਚਾਰੇ ਤੋਂ ਬਾਹਰ ਵੀ ਨਵੇਂ ਵਲੰਟੀਅਰ ਲੱਭਣ ਦੀ ਗੱਲ; ਸਕੈਨਿੰਗ ਵਾਸਤੇ ਹੋਰ ਸਾਹਿਤ ਪ੍ਰੇਮੀ ਲੱਭਣ ਉੱਪਰ ਜੋਰ
  • Movement Strategy ਦੀਆਂ ਸਿਫ਼ਾਰਸ਼ਾਂ ਬਾਰੇ ਪੰਜਾਬੀ ਵਿੱਚ ਜਾਣਕਾਰੀ: ਡਾਕੂਮੈਂਟ ਅਨੁਵਾਦ ਕੀਤਾ


ਕੰਟੈਕਟ ਪਰਸਨ ਦੀ ਨਾਮਜ਼ਦਗੀ

  • ਗੌਰਵ ਵੱਲੋਂ ਦਿਲਚਸਪੀ ਦਿਖਾਈ ਗਈਰ ਵੀ
  • ਬਾਕੀਆਂ ਤੋਂ ਨਾਂ ਮੰਗੇ ਗਏ


ਵਾਈਲਡ ਫਲਾਵਰ ਪ੍ਰਾਜੈਕਟ ਵਰਕਸ਼ਾਪ

  • ਵਰਕਸ਼ਾਪ ਦੇ ਨਿਯੋਜਨ ਬਾਰੇ ਗੱਲਬਾਤ


ਅਗਲੇਰੀਆਂ ਵਰਕਸ਼ਾਪਾਂ ਬਾਰੇ

  1. ਇੱਕ ਆਫਲਾਇਨ ਬੈਠਕ
  2. ਭਾਈਚਾਰੇ ਦੇ ਲਈ ਹੀ ਕਾਮਨਜ਼ ਬਾਰੇ ਇੱਕ ਸਿਖਲਾਈ ਪ੍ਰੋਗਰਾਮ
  3. ਪੰਜਾਬੀ ਯੂਨੀ. ਦੇ ਅੰਦਰ ਵਰਕਸ਼ਾਪ (ਵਿਕੀਪੀਡੀਆ ਤੇ ਵਿਕੀਸਰੋਤ)
  4. ਹਰਪ੍ਰੀਤ ਜੀ ਦੇ ਕਾਲਜ ਵਿੱਚ ਇੱਕ ਵਰਕਸ਼ਾਪ
  5. ਅੰਮ੍ਰਿਤਸਰ ਪ੍ਰਕਾਸ਼ਨ ਨਾਲ ਗੱਲਬਾਤ


ਜਗਸੀਰ ਜੀ ਵਲੋਂ ਆਡੀਬੁੱਕਸ ਬਾਰੇ ਗੱਲ

  1. ਪ੍ਰਾਜੈਕਟ ਪੂਰ ਹੋ ਗਿਆ ਹੁਣ ਭਵਿੱਖ ਬਾਰੇ ਚਰਚਾ
  2. ਵਾਰ ਵਾਰ ਕਹਿਣ ਦੀ ਥਾਂ ਇੱਕ-ਇੱਕ ਮਹੀਨਾ ਦੇਣ ਦੀ ਗੱਲ
  3. ਨਿਤੇਸ਼ ਜੀ ਵਲੋਂ ਤਰਕ - ਹਰ ਪ੍ਰਾਜੈਕਟ ਲਈ ਵੱਖਰੇ ਪ੍ਰਾਜੈਕਟ ਦੀ ਲੋੜ
  4. ਹਰ ਬੰਦਾ ਜੇਕਰ ਹਰ ਪ੍ਰਾਜੈਕਟ ਚ ਕੰਮ ਕਰੂਗਾ ਤਾਂ ਕੰਫਿਲਕਟ ਵੀ ਹੋਉ ਤੇ ਰੁਝੇਵਿਆਂ ਕਾਰਨ ਕੰਮ ਵੀ ਨਹੀਂ ਹੋਣਾ
  5. ਸਾਰੇ ਆਪਣੀ ਮਰਜ਼ੀ ਦੇ ਪ੍ਰਾਜੈਕਟ ਦਾ ਹਿੱਸਾ ਹੋਣ।
  6. ਨਿਤੇਸ਼ ਜੀ ਵਲੋਂ ਦੁਬਾਰਾ ਨਵੇਂ ਮੈਂਬਰ ਲੱਭਣ ਦੀ ਲੋੜ
  7. ਸੱਤਦੀਪ ਜੀ - ਇੱਛਾ ਨਾਲ਼ equipment ਮੰਗਿਆ ਜਾਵੇ
  8. ਜਗਸੀਰ ਜੀ - ਆਡੀਬੁਕਸ ਦੇ ਭਵਿੱਖ ਦੀ ਕਲੈਰਿਟੀ ਦੀ ਘਾਟ; ਇਸ ਲਈ ਉਹ ਚਰਚਾ ਕਰ ਰਹੇ ਹਨ ਕਿ ਇਸ ਨੂੰ ਭਾਈਚਾਰੇ ਦੇ ਪੱਧਰ ਤੇ ਕੀਤਾ ਜਾਵੇ ਜਾਂ ਵਿਅਕਤੀਗਤ ਪੱਧਰ ਤੇ