ਮੌਖਿਕ ਸਭਿਆਚਾਰ ਲੇਖਣ ਦੀ ਟੂਲਕਿਟ
ਮੌਖਿਕ ਸਭਿਆਚਾਰ ਲੇਖਣ ਦੀ ਟੂਲਕਿਟ ਪੂਰੇ ਵਿਸਥਾਰ ਨਾਲ ਇਹ ਹਿਦਾਇਤਾਂ ਦਿੰਦੀ ਹੈ ਕਿ ਕਿਵੇਂ ਕਿਸੇ ਮੌਖਿਕ ਸਭਿਆਚਾਰ ਨੂੰ ਰਿਕਾਰਡ ਕਰਨਾ ਹੈ ਤੇ ਕਿਵੇਂ ਉਨ੍ਹਾਂ ਨੂੰ ਵਿਕਿਮੀਡੀਆ ਕਾਮਨ ਉੱਤੇ ਅਪਲੋਡ ਕਰਨਾ ਹੈ, ਕਿਵੇਂ ਉਨ੍ਹਾਂ ਦੀਆਂ ਪ੍ਰਤੀਲਿਪੀਆਂ ਬਨਾਉਣੀਆਂ ਹਨ ਤੇ ਵਿਕੀਸੋਰਸ 'ਤੇ ਅਪਲੋਡ ਕਰਨਾ ਹੈ। ਭਾਈਚਾਰੇ ਦੀ ਭਾਸ਼ਾ ਤੇ ਸਭਿਆਚਾਰ ਦੇ ਸਾਰ ਨੂੰ ਪੂਰੀ ਕਾਮਯਾਬੀ ਨਾਲ ਉਘਾੜਨ ਲਈ ਇੰਟਰਵਿਊ ਵਿਚਲੇ ਸਵਾਲਾਂ ਦੀ ਲੜੀ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇੰਟਰਵਿਊ ਦੇ ਸਵਾਲਾਂ ਦੀ ਸੂਚੀ ਵਿਕੀਟੰਗਜ਼ ਦੇ ਯਹੂਦੀ ਕਲਚਰ ਇਲੀਸੀਟੇਸ਼ਨ ਪ੍ਰੋਟੋਕੋਲ ’ਤੇ ਆਧਾਰਿਤ ਹੈ। ਮੌਖਿਕ ਸਭਿਆਚਾਰ ਦੀ ਰਿਕਾਰਡਿੰਗ ਦੀ ਉਚੇਰੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਆਡੀਓ-ਵੀਡਿਓ ਰਿਕਾਰਡਿੰਗ ਦਾ ਇੱਕ ਸੈਕਸ਼ਨ ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਓਪਨਸਪੀਕਸ ਟੂਲਕਿਟ ਦਾ ਹੀ ਇੱਕ ਸਰਲ ਰੂਪ ਹੈ।
ਮੁੱਢਲੀ ਖੋਜ
ਇਸ ਟੂਲਕਿੱਟ ਦੀ ਵਰਤੋਂ ਕਰਦੇ ਹੋਏ ਭਾਸ਼ਾ ਦਾ ਦਸਤਾਵੇਜ਼ੀ ਕਰਨ ਵਾਲੇ ਆਦਮੀ ਨੂੰ ਸਭ ਤੋਂ ਪਹਿਲਾਂ ਤਾਂ ਮੁਕੰਮਲ ਦਸਤਾਵੇਜ਼ ਬਣਾਉਣ ਲਈ ਅਤੇ ਉਨ੍ਹਾਂ ਦੇ ਦੁਹਰਾਵ ਤੋਂ ਬਚਣ ਲਈ ਉਸ ਸਾਰੀ ਸਮੱਗਰੀ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਜਿਹੜੀ ਔਨਲਾਈਨ ਪਲੇਟਫਾਰਮਾਂ, ਯੂਨੀਵਰਸਿਟੀਆਂ ਅਤੇ ਪ੍ਰਿੰਟ ਮੀਡੀਆ (ਯੂਟਿਊਬ ਵੀਡੀਓਜ਼, ਇੰਸਟਾਗ੍ਰਾਮ ਦੇ ਪੰਨੇ, ਵਿਭਿੰਨ ਵਿਆਕਰਨ, ਸ਼ਬਦਕੋਸ਼, ਯੂਨੀਵਰਸਿਟੀਆਂ ਦੇ ਸਿਲੇਬਸ, ਪ੍ਰਿੰਟਿਡ ਅਤੇ ਈ-ਕਿਤਾਬਾਂ) 'ਤੇ ਪਹਿਲਾਂ ਤੋਂ ਮੌਜੂਦ ਹੈ। ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਟੀਚਾ ਇਸੇ ਗੱਲ ਨੂੰ ਯਕੀਨੀ ਬਣਾਉਣ ਦਾ ਹੋਣਾ ਚਾਹੀਦਾ ਹੈ ਕਿ ਜੋ ਵੀ ਭਾਸ਼ਾ ਅਤੇ ਡੇਟਾ ਇਕੱਠਾ ਕੀਤਾ ਜਾਂਦਾ ਹੈ ਉਹ ਔਨਲਾਈਨ ਪਲੇਟਫਾਰਮਾਂ ਉੱਤੇ ਸਾਂਝਾ ਕਰਨ ਯੋਗ ਹੋਵੇ ਅਤੇ ਉਸ ਦਾ ਸਰੂਪ ਵਿਆਪਕ ਹਲਕਿਆਂ ਲਈ ਪੜ੍ਹਨਯੋਗ ਹੋਵੇ, ਇਸ ਗੱਲ ਨੂੰ ਹਰ ਹਾਲ ਵਿੱਚ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਸਮੇਂ ਦੀ ਵੀ ਬਚਤ ਹੋਵੇਗੀ ਕਿਉਂਕਿ ਜੋ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਨਹੀਂ ਦੁਹਰਾਓਗੇ ਜਿਨ੍ਹਾਂ ਉੱਤੇ ਪਹਿਲਾਂ ਹੀ ਕੰਮ ਕੀਤਾ ਜਾ ਚੁੱਕਿਆ ਹੈ। ਸਗੋਂ ਉਸ ਦੀ ਬਜਾਏ ਪਹਿਲਾਂ ਤੋਂ ਮੌਜੂਦ ਸਰੋਤਾਂ ਨੂੰ ਹੋਰ ਅੱਗੇ ਤੋਰ ਸਕੋਗੇ।
- ਯੂਨੀਵਰਸਿਟੀਆਂ, ਵਿਭਿੰਨ ਵਿਭਾਗਾਂ ਅਤੇ ਦੇਸੀ ਲੋਕਾਂ ਨਾਲ ਸੰਪਰਕ ਬਣਾਉਣਾ ਕੰਮ ਨੂੰ ਸ਼ੁਰੂ ਕਰਨ ਦਾ ਇੱਕ ਵਧੀਆ ਤਰੀਕਾ ਹੈ। ਵਿਦਵਾਨਾਂ, ਪ੍ਰੋਫੈਸਰਾਂ ਜਾਂ ਦੇਸੀ ਲੋਕਾਂ ਨਾਲ ਸੰਪਰਕ ਵਧਾਉਣ ਲਈ ਉਹੋ ਢੰਗ-ਤਰੀਕੇ ਵਰਤੇ ਜਾਣ ਦੀ ਲੋੜ ਹੈ ਜਿਨ੍ਹਾਂ ਦੇ ਉਹ ਆਦੀ ਹਨ। ਇਹ ਯਾਦ ਰਹੇ ਕਿ ਹਰ ਸ਼ਖਸ ਦੀਆਂ ਇੰਟਰਨੈਟ ਦੀ ਵਰਤੋਂ ਕਰਨ ਦੀਆਂ ਆਦਤਾਂ ਤੁਹਾਡੇ ਵਰਗੀਆਂ ਨਹੀਂ ਹੁੰਦੀਆਂ। ਹੋ ਸਕਦਾ ਹੈ ਕਿ ਜਿਹੜੇ ਲੋਕ ਤੁਹਾਡੀ ਈਮੇਲ ਦਾ ਜਵਾਬ ਵੀ ਨਾ ਦੇ ਪਾਉਣ ਉਹੀ ਅਸਲ ਜੀਵਨ ਵਿੱਚ ਭਾਸ਼ਾ ਦੇ ਦਸਤਾਵੇਜੀਕਰਨ ਲਈ ਸਭ ਤੋਂ ਵੱਧ ਉਤਸ਼ਾਹੀ ਹੋਣ ਤੇ ਵੱਧ-ਚੜ੍ਹ ਕੇ ਹਿੱਸਾ ਪਾਉਣ। ਲੋਕਲ ਸੰਪਰਕਾਂ ਤੇ ਉਸ ਇਲਾਕੇ ਦੇ ਭਾਸ਼ਾ ਪ੍ਰੇਮੀਆਂ ਰਾਹੀਂ ਅਜਿਹੇ ਲੋਕਾਂ ਨਾਲ ਮੇਲ-ਜੋਲ ਬਣਾਉਣਾ ਸੌਖਾ ਹੋਵੇਗਾ।
- * ਵੱਖ-ਵੱਖ ਸਰੋਤਾਂ ਤੋਂ ਸਮੱਗਰੀ (ਜਿਵੇਂ ਕਿ ਭਾਸ਼ਾ, ਸਾਹਿਤ, ਲੋਕਗੀਤ ਅਤੇ ਇਤਿਹਾਸ ਵਗੈਰਾ) ਇਕੱਠੀ ਕਰ ਲੈਣ ਤੋਂ ਬਾਅਦ ਅਗਲਾ ਕਦਮ ਉਸ ਨੂੰ ਔਨਲਾਈਨ ਪਲੇਟਫਾਰਮਾਂ ਉੱਤੇ ਪਾਉਣ ਦਾ ਹੈ। ਤੁਹਾਨੂੰ ਉਨ੍ਹਾਂ ਆਦਮੀਆਂ ਨੂੰ ਸੂਚਿਤ ਕਰਨ ਦੀ ਲੋੜ ਹੋ ਸਕਦੀ ਹੈ ਜਿਨ੍ਹਾਂ ਤੋਂ ਤੁਸੀਂ ਕਾਪੀਰਾਈਟਸ ਬਾਰੇ ਸਮੱਗਰੀ ਇਕੱਠੀ ਕਰ ਰਹੇ ਹੋ, ਉਨ੍ਹਾਂ ਬਾਰੇ 'ਆਡੀਓ-ਵੀਡੀਓ ਰਿਕਾਰਡਿੰਗ ਸੈਕਸ਼ਨ' ਵਿੱਚੋਂ ਹੋਰ ਜਾਣਕਾਰੀ ਹਾਸਲ ਕਰੋ। ਦਰਮਿਆਨਾ ਪੜਾਅ ਟੈਕਸਟ ਨੂੰ ਸਕੈਨ ਕਰਨ ਦਾ ਹੈ, ਰਿਕਾਰਡ ਕੀਤੇ ਵੀਡੀਓਜ਼ ਜਾਂ ਆਡੀਓਜ਼ ਨੂੰ ਪਹੁੰਚ ਯੋਗ ਜਾਂ ਸਰਲ ਲਾਇਸੈਂਸ ਦੇ ਤਹਿਤ ਅਪਲੋਡ ਕਰਨਾ ਹੋਵੇਗਾ। ਲਾਇਸੈਂਸ ਅਤੇ ਕਾਪੀਰਾਈਟ ਬਾਰੇ ਹੋਰ ਵਧੇਰੇ ਜਾਣਕਾਰੀ 'ਆਡੀਓ-ਵਿਜ਼ੂਅਲ ਰਿਕਾਰਡਿੰਗ ਅਤੇ ਹੋਰ ਸੰਬੰਧਿਤ ਪਹਿਲੂ' ਸੈਕਸ਼ਨ ਵਿੱਚੋਂ ਹਾਸਿਲ ਹੋਵੇਗੀ।
- ਇਹ ਪੱਕਾ ਕਰਨ ਲਈ ਕਿ ਤੁਹਾਡੀ ਭਾਸ਼ਾ ਡਿਜੀਟਲ ਪਲੇਟਫਾਰਮਾਂ 'ਤੇ ਆਪਣੀ ਇੱਕ ਥਾਂ ਬਣਾ ਲਈ ਹੈ, ਇਹ ਮਹੱਤਵਪੂਰਨ ਹੈ ਕਿ ਛਪੀ ਹੋਈ ਸਮੱਗਰੀ ਅਤੇ ਰਵਾਇਤੀ ਕਲਾ ਦੋਵਾਂ ਨੂੰ ਹੀ ਔਨਲਾਈਨ ਲਿਆਂਦਾ ਜਾਵੇ। ਤੁਹਾਡੀ ਭਾਸ਼ਾ ਨੂੰ ਦੂਜੀਆਂ ਭਾਸ਼ਾਵਾਂ ਦੇ ਮਾਡਲ ਮੁਤਾਬਕ ਚੱਲਣ ਦੀ ਲੋੜ ਨਹੀਂ ਹੈ, ਕਿਉਂਕਿ ਹਰ ਭਾਸ਼ਾ ਵਿਲੱਖਣ ਸਭਿਆਚਾਰਾਂ ਅਤੇ ਰਿਵਾਇਤਾਂ ਨੂੰ ਨਾਲ ਲੈ ਕੇ ਚੱਲਦੀ ਹੈ। ਇਸ ਦੇ ਨਾਲ ਹੀ ਆਪਣੇ ਸੱਭਿਆਚਾਰ ਅਤੇ ਭਾਸ਼ਾ ਲਈ ਆਨਲਾਈਨ ਪਲੇਟਫਾਰਮਾਂ 'ਤੇ ਜਗ੍ਹਾ ਬਣਾਉਣ ਵਾਸਤੇ ਉਸ ਦੇ ਲੋਕ ਗੀਤਾਂ, ਲੋਕ ਇਤਿਹਾਸ, ਲੋਕ ਰਿਵਾਇਤਾਂ, ਭਾਈਚਾਰੇ ਦੇ ਮੈਂਬਰਾਂ ਦੀਆਂ ਭੇਂਟ-ਵਾਰਤਾਵਾਂ ਦੀਆਂ ਵੀਡੀਓ ਅਤੇ ਆਡੀਓ ਰਿਕਾਰਡਿੰਗਾਂ ਤਿਆਰ ਕਰਨਾ ਅਤੇ ਉਨ੍ਹਾਂ ਨੂੰ ਔਨਲਾਈਨ ਪਲੇਟਫਾਰਮਾਂ 'ਤੇ ਪਾਉਣਾ ਵੀ ਮਹੱਤਵਪੂਰਨ ਹੈ।
- ਆਡੀਓ-ਵਿਜ਼ੂਅਲ ਦਸਤਾਵੇਜ਼ਾਂ ਨਾਲ ਜੁੜੀ ਪ੍ਰਕਿਰਿਆ ਫਾਈਲਾਂ ਦੇ ਟ੍ਰਾਂਸਕ੍ਰਿਪਸ਼ਨ ਦੀ ਪ੍ਰਕਿਰਿਆ ਹੈ, ਇਹ ਯਕੀਨੀ ਬਣਾਉਂਦੀ ਹੈ ਕਿ ਸਮੱਗਰੀ ਨਵੇਂ, ਵਿਆਪਕ ਅਤੇ ਵੱਖਰੇ ਰੂਪ ਵਿੱਚ ਸਮਰਥ ਦਰਸ਼ਕਾਂ ਦੀ ਪਹੁੰਚ ਵਿੱਚ ਹੈ। ਉਪ-ਸਿਰਲੇਖ ਯਾਨੀ ਸਬ-ਟਾਇਟਲ ਬਣਾਉਣ ਤੋਂ ਬਾਅਦ, ਇਸ ਨੂੰ ਆਪਣੇ ਵੱਲੋਂ ਅੱਪਲੋਡ ਕੀਤੀ ਕਾਮਨਜ਼ ਫਾਈਲ ਦੇ ਟਾਈਮਡ ਟੈਕਸਟ (Timed Text) ਭਾਗ ਵਿੱਚ ਅੱਪਲੋਡ ਕਰੋ। ਇਸ ਤੋਂ ਬਾਅਦ, ਵਿਕੀਸੋਰਸ, ਜੋ ਕਿ ਇੱਕ ਡਿਜੀਟਲ ਲਾਇਬ੍ਰੇਰੀ ਹੈ, 'ਤੇ ਉਸ ਟ੍ਰਾਂਸਕ੍ਰਿਪਸ਼ਨ ਨੂੰ ਪਾਓ, ਇਸ ਤਰ੍ਹਾਂ ਡਿਜੀਟਲ ਲਾਇਬ੍ਰੇਰੀ ਵਿੱਚ ਵਿਭਿੰਨਤਾ ਲਿਆਓ ਅਤੇ ਆਪਣੀ ਭਾਸ਼ਾ ਨੂੰ ਇੱਕ ਗਲੋਬਲ ਪਲੇਟਫਾਰਮ 'ਤੇ ਲਿਆਓ।
How to create high-quality videos and audios for language documentation? These tips help you navigate audio-visual recording with ease.
Effectiveness in language documentation is successful with preparedness, it is useful to have a list of questions that help in thorough elicitation of vocabulary.
Learn how to upload recorded videos on Wikimedia Commons, Wikimedia's media repository. Also learn how to transcribe the videos and upload them on Wikisource, Wikimedia's digital library.