Jump to content

ਅੰਤਰਵਿਕੀ ਨਕਸ਼ਾ

From Meta, a Wikimedia project coordination wiki
This page is a translated version of the page Interwiki map and the translation is 100% complete.
Shortcut:
IWM
ਅੰਤਰਵਿਕੀ ਨਕਸ਼ਾ ਅੰਤਰਵਿਕੀ ਕੜੀਆਂ ਦੇ ਅਗੇਤਰਾਂ ਨੂੰ ਵਿਖਾਉਂਦਾ ਏ, ਅਤੇ interwiki.php ਫਾਈਲ ਵਿੱਚ ਰੱਖਿਆ ਗਿਆ ਹੈ (ਵੇਖੋ ਮਦਦ:ਅੰਤਰਵਿਕੀ ਕੜੀ ਜੋੜਨੀ)। ਜੇ ਤੁਸੀਂ ਇੱਕ ਨਵਾਂ ਅਗੇਤਰ ਸੁਝਾਉਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਗੱਲਬਾਤ ਵਾਲੇ ਵਰਕੇ 'ਤੇ ਆਪਣਾ ਸੁਝਾਅ ਦਿਓ।" ਇਹ ਦੱਸਣਾ ਯਾਦ ਰੱਖੋ ਕਿ ਵਿਕੀਮੀਡੀਆ ਸੰਸਥਾ ਪ੍ਰੋਜੈਕਟਾਂ ਦੇ ਕਈ ਵਰਕਿਆਂ 'ਤੇ ਅਗੇਤਰ ਕਿਸ ਤਰ੍ਹਾਂ ਲਾਹੇਵੰਦ ਸਾਬਿਤ ਹੋ ਸਕਦਾ ਨੇ। ਇਹ ਗੱਲ ਯਾਦ ਰੱਖੋ ਕਿ [[wikia:ਪ੍ਰੋਜੈਕਟ ਦਾ ਨਾਂ ਲੇਖ ਦਾ ਨਾਂ]] ਦੀ ਵਰਤੋਂ ਕਰਕੇ ਕਿਸੇ ਵੀ Fandom ਪ੍ਰੋਜੈਕਟ ਤੱਕ ਪਹੁੰਚਿਆ ਜਾ ਸਕਦਾ ਹੈ।

ਪ੍ਰਬੰਧਕ Interwiki map/list 'ਤੇ JSON ਤਰਤੀਬ ਵਿੱਚ ਅੰਤਰਵਿਕੀ ਨਕਸ਼ੇ ਨੂੰ ਸੋਧ ਸਕਦੇ ਹਨ। ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਗੇਤਰ ਵਿੱਚ ਖਾਲੀ ਥਾਂਵਾਂ ( ), ਦੋ ਬਿੰਦੀਆਂ (:), ਅਤੇ (&), ਜਾਂ ਬਰਾਬਰ ਦੇ ਨਿਸ਼ਾਨਹ (=) ਨਹੀਂ ਹੋ ਸਕਦੇ। ਅੰਤਰਵਿਕੀ ਨਕਸ਼ੇ ਵਿੱਚ ਦਿੱਤੀ ਜਾਣਕਾਰੀ ਨੂੰ ਆਮ ਤੌਰ 'ਤੇ ਭਾਸ਼ਾ ਕੋਡਾਂ ਨਾਲ ਮੇਲ ਨਹੀਂ ਖਾਣੀ ਚਾਹੀਦੀ, ਭਾਵੇਂ ਕਿ ਉਸ ਭਾਸ਼ਾ ਦੇ ਵਿਕੀਮੀਡੀਆ ਪ੍ਰੋਜੈਕਟ ਅਜੇ ਮੌਜੂਦ ਨਾ ਹੋਣ, ਅਤੇ ਕੁਝ ਪੁਰਾਣੇ ਕੋਡ ਵੀ ਮੌਜੂਦ ਹਨ। ਭਾਸ਼ਾ ਕੋਡ ਅਤੇ ਪ੍ਰੋਜੈਕਟ ਕੋਡਾਂ ਦੇ ਛੋਟੇ ਰੂਪ (en:, es:, w:, c:, ਆਦਿ) ਆਪਣੇ ਆਪ ਸੰਭਾਲੇ ਜਾਂਦੇ ਹਨ ਅਤੇ ਇੱਥੇ ਜੋੜਨ ਦੀ ਲੋੜ ਨਹੀਂ ਹੈ, ਪਰ ਪ੍ਰੋਜੈਕਟ ਕੋਡਾਂ ਦੇ ਲੰਬੇ ਰੂਪ (Wikipedia:, Wikibooks:, ਆਦਿ) ਨੂੰ ਇੱਥੇ ਜੋੜਨ ਦੀ ਲੋੜ ਹੈ। ਅਗੇਤਰਾਂ ਵਿੱਚ ਵਰਤੇ ਗਏ ਕੋਈ ਵੀ ਅੱਖਰ ਵੱਡੇ ਜਾਂ ਛੋਟੇ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ।

ਕਿਸੇ ਅਗੇਤਰ ਨੂੰ ਹਟਾਉਣ ਜਾਂ ਨਵਿਆਓਣ ਵੇਲੇ, ਇਹ ਵੀ ਜਾਂਚ ਕਰੋ ਕਿ ਕੀ ਇਹ interwiki.list ਵਿੱਚ ਹੈ (ਇੱਕ ਨਵਾਂ ਮੀਡੀਆਵਿਕੀ ਵਿਕੀ ਸਥਾਪਤ ਹੋਣ 'ਤੇ ਸਥਾਪਕ ਵੱਲੋਂ ਜੋੜਿਆ ਗਿਆ ਮੂਲ ਅੰਤਰਵਿਕੀ)। ਉਹ ਫਾਈਲ ਗੈਰਿਟ(Gerrit) ਰਾਹੀਂ ਸੰਭਾਲੀ ਜਾਂਦੀ ਹੈ।

ਇੱਕ ਲਿਪੀ ਹੇਠਾਂ ਦਿੱਤੀ ਸੂਚੀ ਨੂੰ interwiki.php ਫਾਈਲ ਵਿੱਚ ਕਾਫ਼ੀ ਪਾਬੰਦ ਤੌਰ 'ਤੇ ਨਕਲ ਕਰਦੀ ਹੈ (ਆਮ ਤੌਰ 'ਤੇ ਕਈ ਮਹੀਨਿਆਂ ਵਿੱਚ ਇੱਕ ਵਾਰ)।

ਆਖਰੀ ਵਾਰ ਜਾਣਿਆ ਗਿਆ ਅੰਤਰਵਿਕੀ ਕੈਸ਼ ਨਵਿਆਈਆ: 25 ਫ਼ਰਵਰੀ 2025, ਮੌਜੂਦਾ ਅੰਤਰਵਿਕੀ ਜਾਣਕਾਰੀ Special:Interwiki 'ਤੇ ਮਿਲ ਸਕਦਾ ਹੈ।

ਮੌਜੂਦਾ ਅੰਤਰਵਿਕੀ ਨਕਸ਼ਾ