Admin activity review/Notice to inactive right holders/pa
Please select a language and use the text without <translate> tags by using the button "View raw source":
XXXX ਉੱਤੇ ਤੁਹਾਡੀਆਂ ਉੱਨਤ ਇਜਾਜ਼ਤਾਂ
ਸਤਿ ਸ੍ਰੀ ਅਕਾਲ। 2013 ਵਿੱਚ ਭਾਈਚਾਰੇ ਦੀ ਸਹਿਮਤੀ ਨਾਲ਼ "ਉੱਨਤ ਹੱਕਾਂ" (ਪ੍ਰਬੰਧਕ, ਪ੍ਰਸ਼ਾਸਕ, ਇੰਟਰਫੇਸ ਪ੍ਰਬੰਧਕ, ਆਦਿ) ਨੂੰ ਹਟਾਉਣ ਲਈ ਇੱਕ ਨੀਤੀ ਬਣਾਈ ਗਈ ਸੀ। ਇਸ ਨੀਤੀ ਦੇ ਅਨੁਸਾਰ ਸਟੇਵਰਡਸ ਉਹਨਾਂ ਵਿਕੀਆਂ ਉੱਤੇ ਗਤੀਵਧੀ ਸਮੀਖਿਆ ਕਰਦੇ ਹਨ ਜਿਹਨਾਂ ਵਿਕੀਆਂ ਉੱਤੇ ਕੋਈ ਗ਼ੈਰ-ਗਤੀਵਿਧੀ ਨੀਤੀ ਨਹੀਂ ਹੈ।
ਤੁਸੀਂ ਇਸ ਵਿਕੀ 'ਤੇ ਅਕਿਰਿਆਸ਼ੀਲਤਾ ਮਾਪਦੰਡ (ਕੋਈ ਸੰਪਾਦਨ ਨਹੀਂ ਅਤੇ 2 ਸਾਲਾਂ ਲਈ ਕੋਈ ਲੌਗ ਕਾਰਵਾਈ ਨਹੀਂ) ਨੂੰ ਪੂਰਾ ਕਰਦੇ ਹੋ। ਕਿਉਂਕਿ ਇਹ ਵਿਕੀ ਉੱਤੇ, ਸਾਡੀ ਸਭ ਤੋਂ ਵਧੀਆ ਜਾਣਕਾਰੀ ਅਨੁਸਾਰ, ਇਸਦੀ ਆਪਣੀ ਅਧਿਕਾਰ ਸਮੀਖਿਆ ਪ੍ਰਕਿਰਿਆ ਨਹੀਂ ਹੈ, ਇਸ ਲਈ ਗਲੋਬਲ ਸਮੀਖਿਆ ਪ੍ਰਕਿਰਿਆ ਲਾਗੂ ਹੁੰਦੀ ਹੈ।
ਜੇਕਰ ਤੁਸੀਂ ਆਪਣੀਆਂ ਉੱਨਤ ਇਜਾਜ਼ਤਾਂ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਵਿਕੀ ਦੇ ਭਾਈਚਾਰੇ ਨੂੰ ਇਸ ਤੱਥ ਬਾਰੇ ਸੂਚਿਤ ਕਰਨਾ ਚਾਹੀਦਾ ਹੈ ਕਿ ਸਟੇਵਰਡਾਂ ਨੇ ਤੁਹਾਨੂੰ ਤੁਹਾਡੀ ਅਕਿਰਿਆਸ਼ੀਲਤਾ ਬਾਰੇ ਇਹ ਜਾਣਕਾਰੀ ਭੇਜੀ ਹੈ। ਇਸ ਪ੍ਰਕਿਰਿਆ ਬਾਰੇ ਇੱਕ ਸਮੂਹਿਕ ਨੋਟਿਸ ਇਸ ਵਿਕੀ ਦੀ ਸਥਾਨਕ ਸੱਥ 'ਤੇ ਵੀ ਪੋਸਟ ਕੀਤਾ ਗਿਆ ਹੈ। ਜੇਕਰ ਸਮੂਹ ਇਸ ਬਾਰੇ ਚਰਚਾ ਕਰਦਾ ਹੈ ਅਤੇ ਫਿਰ ਚਾਹੁੰਦਾ ਹੈ ਕਿ ਤੁਸੀਂ ਆਪਣੇ ਅਧਿਕਾਰ ਰੱਖੋ, ਤਾਂ ਕਿਰਪਾ ਕਰਕੇ m:Stewards' noticeboard 'ਤੇ ਸਟੇਵਰਡਾਂ ਨਾਲ਼ ਸੰਪਰਕ ਕਰੋ, ਅਤੇ ਸਥਾਨਕ ਭਾਈਚਾਰੇ ਦੀ ਚਰਚਾ ਦਾ ਲਿੰਕ ਵੀ ਪਾਓ, ਜਿੱਥੇ ਉਹ ਅਧਿਕਾਰਾਂ ਨੂੰ ਬਣਾਈ ਰੱਖਣ ਦੀ ਆਪਣੀ ਇੱਛਾ ਪ੍ਰਗਟ ਕਰਦੇ ਹਨ।
ਜੇਕਰ ਤੁਸੀਂ ਆਪਣੇ ਅਧਿਕਾਰਾਂ ਨੂੰ ਛੱਡਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਮੈਟਾ 'ਤੇ ਆਪਣੇ ਅਧਿਕਾਰਾਂ ਨੂੰ ਹਟਾਉਣ ਦੀ ਬੇਨਤੀ ਕਰੋ।
ਜੇਕਰ ਇੱਕ ਮਹੀਨੇ ਬਾਅਦ ਵੀ ਕੋਈ ਜਵਾਬ ਨਹੀਂ ਮਿਲਦਾ, ਤਾਂ ਸਟੇਵਰਡ ਤੁਹਾਡੇ ਪ੍ਰਬੰਧਕ ਅਤੇ/ਜਾਂ ਪ੍ਰਸ਼ਾਸਕ ਦੇ ਅਧਿਕਾਰਾਂ ਨੂੰ ਹਟਾਉਣ ਲਈ ਅੱਗੇ ਵਧਣਗੇ। ਅਸਪਸ਼ਟ ਮਾਮਲਿਆਂ ਵਿੱਚ, ਸਟੇਵਰਡ ਜਵਾਬਾਂ ਦਾ ਮੁਲਾਂਕਣ ਕਰਨਗੇ ਅਤੇ ਇੱਕ ਫੈਸਲੇ ਨੂੰ ਸਥਾਨਕ ਭਾਈਚਾਰੇ ਨੂੰ ਆਪਣੀ ਟਿੱਪਣੀ ਅਤੇ ਸਮੀਖਿਆ ਲਈ ਵਾਪਸ ਭੇਜਣਗੇ। ਜੇਕਰ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਸਟੇਵਰਡਾਂ ਨਾਲ਼ ਸੰਪਰਕ ਕਰੋ।
ਤੁਹਾਡਾ ਵਿਸ਼ਵਾਸ ਪਾਤਰ।